ਅਕਾਲੀਆਂ ਨਾਲ ਧੱਕਾ ਕਾਂਗਰਸੀਆਂ ਨੂੰ ਬਹੁਤ ਮਹਿੰਗਾ ਪਵੇਗਾ : ਸੁਖਬੀਰ

01/24/2019 6:14:10 AM

ਅੰਮ੍ਰਿਤਸਰ, (ਛੀਨਾ)- ਅਕਾਲੀਅਾਂ ਨਾਲ ਧੱਕਾ ਕਾਂਗਰਸੀਅਾਂ ਨੂੰ ਬਹੁਤ ਮਹਿੰਗਾ ਪਵੇਗਾ ਤੇ ਕਾਂਗਰਸੀਅਾਂ ਦੇ ਇਸ਼ਾਰੇ ’ਤੇ ਵਧੀਕੀਅਾਂ ਕਰਨ ਵਾਲੇ ਪੁਲਸ ਅਧਿਕਾਰੀ ਵੀ ਬਖਸ਼ੇ ਨਹੀਂ ਜਾਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਗੁਰੂਵਾਲੀ ਦੇ ਗਿੱਲ ਰਿਜ਼ਾਰਟ ਵਿਖੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਅਕਾਲੀ ਆਗੂਆਂ ਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੱਤਾ ’ਚ ਲਿਆਉਣਾ ਹੀ ਲੋਕਾਂ ਦੀ ਵੱਡੀ ਭੁੱਲ ਸੀ, ਜਿਸ ਸੂਬੇ ਦਾ ਮੁੱਖ ਮੰਤਰੀ ਹੀ ਲੋਕਾਂ ਨੂੰ ਨਜ਼ਰ ਨਾ ਆਉਂਦਾ ਹੋਵੇ, ਉਥੇ ਸਹੂਲਤਾਂ ਤੇ ਵਿਕਾਸ ਕੰਮ ਕਿਥੋਂ ਨਜ਼ਰ ਆਉਣਗੇ। ਸ. ਬਾਦਲ ਨੇ ਕਿਹਾ ਕਿ ਸੂਬੇ ’ਚ ਅਕਾਲੀ ਸਰਕਾਰ ਵੇਲੇ ਜੇਕਰ ਕਿਸੇ ਹਲਕੇ ਦੇ ਲੋਕ ਵਿਕਾਸ ਕੰਮਾਂ ਤੇ ਸਹੂਲਤਾਂ ਲਈ 25 ਕਰੋਡ਼ ਰੁਪਏ ਮੰਗਦੇ ਸਨ ਤਾਂ ਸ. ਪ੍ਰਕਾਸ਼ ਸਿੰਘ ਬਾਦਲ 50 ਕਰੋਡ਼ ਦੇ ਦਿੰਦੇ ਸਨ, ਸੂਬੇ ’ਚ ਜਿੰਨੇ ਵੀ ਫਲਾਈਓਵਰ, ਬਾਈਪਾਸ ਤੇ ਸਡ਼ਕਾਂ ਬਣੀਅਾਂ ਹਨ, ਇਹ ਸਭ ਬਾਦਲ ਸਰਕਾਰ ਨੇ ਬਣਾਈਅਾਂ ਤੇ ਅੱਜ ਬੇਹੱਦ ਦੁੱਖ ਹੁੰਦਾ ਹੈ ਕਿ ਸੂਬੇ ਦੇ ਸਾਰੇ ਵਿਕਾਸ ਕੰਮ ਰੁਕੇ ਪਏ ਹਨ।
ਉਨ੍ਹਾਂ ਸਾਬਕਾ ਮੰਤਰੀ ਰਣੀਕੇ ਦੀ ਮਿਹਨਤ ਦੀ ਸ਼ਲਾਘਾ ਕਰਦਿਅਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ’ਚ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਮਿਹਨਤੀ ਜਥੇ. ਗੁਲਜ਼ਾਰ ਸਿੰਘ ਰਣੀਕੇ ਹਨ, ਜਿਨ੍ਹਾਂ ਨੂੰ ਪਾਰਟੀ ਵੱਲੋਂ ਕੋਈ ਵੀ ਜ਼ਿੰਮੇਵਾਰੀ ਸੌਂਪੀ ਜਾਵੇ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਤੇ ਅਜਿਹਾ ਲੀਡਰ ਮਿਲਣਾ ਹਲਕਾ ਨਿਵਾਸੀਅਾਂ ਲਈ ਵੀ ਖੁਸ਼ਨਸੀਬੀ ਵਾਲੀ ਗੱਲ ਹੈ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਕਲੱਬ ਕਾਂਗਰਸ ਦੀ ਪਲਾਨਿੰਗ ਹੈ, ਜਿਸ ’ਚ ਸ਼ਾਮਿਲ ਸਾਰੇ ਵਿਅਕਤੀ ਕਾਂਗਰਸ ਦੀ ਕਠਪੁਤਲੀ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਲੱਬ ਦੇ ਮੈਂਬਰਾਂ ਨੇ ਕਿਹਡ਼ੀ ਬਿਆਨਬਾਜ਼ੀ ਕਰਨੀ ਹੈ, ਦੀ ਸਾਰੀ ਸਕ੍ਰਿਪਟ ਵੀ ਕਾਂਗਰਸ ਭਵਨ ਤੋਂ ਹੀ ਲਿਖ ਕੇ ਆਉਂਦੀ ਹੈ। ਇਸ ਮੌਕੇ  ਸਾਬਕਾ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਨੇ ਸੁਖਬੀਰ ਬਾਦਲ ਤੇ ਮਜੀਠੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਅਟਾਰੀ ਦੇ ਸਮੂਹ ਅਕਾਲੀ ਆਗੂ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਚੱਟਾਨ ਵਾਂਗ ਖਡ਼੍ਹੇ ਹਨ।
ਇਸ ਸਮੇਂ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਮੰਗਵਿੰਦਰ ਸਿੰਘ ਖਾਪਡ਼ਖੇਡ਼ੀ, ਭਾਈ ਮਨਜੀਤ ਸਿੰਘ (ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ), ਦਿ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਗੁਰੂਵਾਲੀ, ਸਾਬਕਾ ਚੇਅਰਮੈਨ ਜੈਮਲ ਸਿੰਘ ਵਰਪਾਲ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਗੁਰਵਿੰਦਰ ਸਿੰਘ ਬੰਬ, ਅਨਵਰ ਮਸੀਹ, ਪੀ. ਏ. ਪਰਮਦੀਪ ਸਿੰਘ, ਹਰਦੇਵ ਸਿੰਘ ਲਾਲੀ ਅਟਾਰੀ, ਹਰਜੀਤ ਸਿੰਘ ਬੋਹਡ਼ੂ, ਬਖਸ਼ੀਸ਼ ਸਿੰਘ ਚਾਟੀਵਿੰਡ, ਅਸ਼ਵਨੀ ਕਾਲੇਸ਼ਾਹ ਚੱਬਾ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਐਡਵੋਕੇਟ ਸੁਖਮਨ ਸਿੰਘ ਰੰਧਾਵਾ, ਬੀਬੀ ਵਜਿੰਦਰ ਕੌਰ ਵੇਰਕਾ, ਕਿਰਨਦੀਪ ਕੌਰ ਵੇਰਕਾ, ਪ੍ਰਤਾਪ ਸਿੰਘ ਚੱਬਾ, ਜਗੀਰ ਸਿੰਘ ਚਾਟੀਵਿੰਡ, ਦਿਲਬਾਗ ਸਿੰਘ ਆਡ਼੍ਹਤੀ, ਮਨਜੀਤ ਸਿੰਘ ਚਾਟੀਵਿੰਡ, ਭਗਵੰਤ ਸਿੰਘ ਮੀਰਾਂਕੋਟ, ਬਲਜਿੰਦਰ ਸਿੰਘ ਬਿੱਲਾ ਮੀਰਾਂਕੋਟ, ਸੁੱਚਾ ਸਿੰਘ ਧਰਮੀਫੌਜੀ, ਜਸਬੀਰ ਸਿੰਘ ਜਸ ਗੁਰੂਵਾਲੀ, ਗੁਰਦਿਆਲ ਸਿੰਘ ਸ਼ਾਹ, ਸੁਰਜੀਤ ਸਿੰਘ ਗਿੱਲ, ਸੁਖਦੀਪ ਸਿੰਘ ਗਿੱਲ, ਜਸ਼ਨਬੀਰ ਸਿੰਘ ਗਿੱਲ, ਮਲਕੀਤ ਸਿੰਘ ਗੁਰੂਵਾਲੀ, ਹਰਦੇਵ ਸਿੰਘ ਸੰਧੂ, ਰਣਜੀਤ ਸਿੰਘ ਲੁਹਾਰਕਾ, ਉਪਕਾਰ ਸਿੰਘ ਨਬੀਪੁਰ, ਅਵਤਾਰ ਸਿੰਘ ਫਤਿਹਗਡ਼੍ਹ ਸ਼ੁਕਰਚੱਕ, ਸੰਦੀਪ ਸਿੰਘ ਮੰਡਿਆਲਾ, ਅਮਨਦੀਪ ਸਿੰਘ ਲਾਲੀ ਵਰਪਾਲ, ਮੁਲਖਜੀਤ ਸਿੰਘ ਵਰਪਾਲ, ਕਰਮਜੀਤ ਸਿੰਘ, ਧਰਮਿੰਦਰ ਸਿੰਘ ਐਪਲ, ਗੁਰਵਿੰਦਰ ਸਿੰਘ ਬੋਧ, ਬਲਜਿੰਦਰ ਸਿੰਘ ਬੁੱਟਰ, ਧਰਮਵੀਰ ਸਿੰਘ ਸੋਹੀ, ਗੁਰਸਾਹਿਬ ਸਿੰਘ ਚਾਟੀਵਿੰਡ, ਸੁਖਦੇਵ ਸਿੰਘ ਹਨੇਰੀਆ, ਹਰਪ੍ਰੀਤ ਸਿੰਘ ਬੋਹਡ਼ੂ, ਲਖਬੀਰ ਸਿੰਘ ਬੱਬਾ, ਕਰਨ ਸ਼ਾਹੀ, ਰਖਵਿੰਦਰ ਸਿੰਘ ਰਵੀ, ਡਾ. ਅਵਤਾਰ ਸਿੰਘ ਤੁਲੀ, ਜਗਚਾਨਣ ਸਿੰਘ ਗਿੱਲ, ਬਲਵਿੰਦਰ ਸਿੰਘ ਕਾਲਾ, ਨੰਬਰਦਾਰ ਆਤਮਾ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।


Related News