ਅਣਪਛਾਤੇ ਚੋਰਾਂ ਨੇ ਭੱਠੇ ਨੂੰ ਬਣਾਇਆ ਨਿਸ਼ਾਨਾ, AC, ਫਰਿਜ ਤੇ ਗੈਸ ਸਿਲੰਡਰ ਸਮੇਤ ਹੋਰ ਸਾਮਾਨ ਚੋਰੀ
Tuesday, Mar 26, 2024 - 06:24 PM (IST)
ਤਰਨਤਾਰਨ (ਰਮਨ)-ਨਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ ਮੌਜੂਦ ਇੱਟਾਂ ਵਾਲੇ ਭੱਠੇ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਕੁਰਸੀਆਂ, ਏ.ਸੀ, ਫਰਿਜ, ਗੈਸ ਸਿਲੰਡਰ, 22 ਲੋਹੇ ਦੇ ਗਾਰਡਰ ਅਤੇ ਹੋਰ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ
ਧਰਮਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਬੁੱਗਾ ਨੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਕਲੇਰ ਰੋਡ ਪਿੰਡ ਪੰਡੋਰੀ ਗੋਲਾ ਵਿਖੇ ਮੌਜੂਦ ਇੱਟਾਂ ਵਾਲੇ ਭੱਠੇ ਦੇ ਦਫ਼ਤਰ ਵਿੱਚੋਂ ਬੀਤੀ 4-5 ਮਾਰਚ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ 7 ਕੁਰਸੀਆਂ, ਏ.ਸੀ, ਫਰਿੱਜ, ਗੈਸੀ ਚੁੱਲਾ, ਇੱਕ ਸੋਫਾ ਤਿੰਨ ਸੀਟ ਵਾਲਾ, ਇਨਵਰਟਰ ਸਮੇਤ ਬੈਟਰਾ, ਭੱਠੇ ਦੇ ਹਿਸਾਬ ਵਾਲੇ ਰਜਿਸਟਰ, ਕਿਤਾਬਾਂ ਬਿਲ ਬੁੱਕ, 7500 ਦੀ ਨਕਦੀ, ਗੈਸ ਸਿਲੰਡਰ, 22 ਲੋਹੇ ਦੇ ਗਾਰਡਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਏ. ਐੱਸ. ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੇਖਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8