ਛੋਟਾ ਹਾਥੀ ਟੈਂਪੂ ਅਤੇ ਕਾਰ ਦੀ ਵਿਚਾਲੇ ਭਿਆਨਕ ਟੱਕਰ, ਫੌਜੀ ਗੰਭੀਰ ਜ਼ਖਮੀ

Friday, May 05, 2023 - 01:55 PM (IST)

ਛੋਟਾ ਹਾਥੀ ਟੈਂਪੂ ਅਤੇ ਕਾਰ ਦੀ ਵਿਚਾਲੇ ਭਿਆਨਕ ਟੱਕਰ, ਫੌਜੀ ਗੰਭੀਰ ਜ਼ਖਮੀ

ਬਟਾਲਾ (ਸਾਹਿਲ)- ਛੋਟਾ ਹਾਥੀ ਅਤੇ ਕਾਰ ਦੀ ਟੱਕਰ ਵਿਚ ਫੌਜੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਫੌਜੀ ਮਨਜੀਤ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਨਿਊ ਸੋਹਣੀ ਪਾਰਕ ਕਾਲੋਨੀ, ਨੇੜੇ ਖਾਲਸਾ ਕਾਲਜ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਫੌਜ ਵਿਚ ਨੌਕਰੀ ਕਰਦਾ ਹੈ ਅਤੇ ਅੱਜ ਆਪਣੀ ਕਾਰ ਵਿਚ ਸਵਾਰ ਹੋ ਕੇ ਪਠਾਨਕੋਟ ਤੋਂ ਵਾਪਸ ਘਰ ਪਰਤ ਰਿਹਾ ਸੀ। 

ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'

ਜਦੋਂ ਉਹ ਪਿੰਡ ਖ਼ਤੀਬ ਕੋਲ ਪਹੁੰਚਿਆ ਤਾਂ ਛੋਟਾ ਹਾਥੀ ਟੈਂਪੂ ਅਚਾਨਕ ਕਾਰ ਦੇ ਅੱਗੇ ਆ ਗਿਆ, ਜਿਸ ਨਾਲ ਜਿਥੇ ਉਸਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸੱਟਾਂ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਓਧਰ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਤੁਰੰਤ ਉਕਤ ਫੌਜੀ ਨੂੰ ਫਸਟ ਏਡ ਦਿੰਦਿਆਂ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਹੈ।

ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Anuradha

Content Editor

Related News