ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ, ਸਟੋਰੇਜ਼ ਅਤੇ ਵਰਤੋਂ ’ਤੇ ਲੱਗੀ ਮੁਕੰਮਲ ਪਾਬੰਧੀ

07/03/2022 12:33:44 PM

ਗੁਰਦਾਸਪੁਰ (ਜੀਤ ਮਠਾਰੂ) - ਭਾਰਤ ਸਰਕਾਰ ਵਲੋਂ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ, ਸਟੋਰੇਜ਼ ਅਤੇ ਵਰਤੋਂ ’ਤੇ ਮੁਕੰਮਲ ਤੌਰ ’ਤੇ ਪਾਬੰਧੀ ਲਗਾ ਦਿੱਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਅਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮਿਊਂਸੀਪਲ ਕਮੇਟੀਆਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਇਹ ਪਾਬੰਧੀ ਲਾਗੂ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਈਅਰ ਬੱਡ, ਪਲਾਸਟਿਕ ਪਲੇਟ, ਕੱਪ ਗਲਾਸ, ਪਲਾਸਟਿਕ ਫੋਰਕ, ਸਪੂਨ, ਨਾਈਫ, ਸਟਰਾਅ, ਟ੍ਰੇਅ, ਰੇਪਿੰਗ/ਪੈਕਿੰਗ ਫਿਲਮ ਆਫ ਸਵੀਟ ਬਾਕਸ, ਇੰਵੀਟੇਸ਼ਨ ਕਾਰਡ, ਸਿਗਰੇਟ ਪੈਕੇਟ, ਪਲਾਸਟਿਕ, ਪਲਾਸਟਿਕ/ਪੀ.ਵੀ.ਸੀ. ਬੈਨਰ 100 ਮਾਈਕਰੋਨ ਤੋਂ ਘੱਟ ਅਤੇ ਪਲਾਸਟਿਕ ਕੈਰੀ ਬੈਗਜ਼ ਆਦਿ ਸ਼ਾਮਲ ਹਨ।


rajwinder kaur

Content Editor

Related News