ਉੱਚ ਪੁਲਸ ਅਫ਼ਸਰ ਦੇ ਫੋਨ ’ਤੇ ਪਈਆਂ ਭਾਜੜਾਂ, ਬੇਕਸੂਰ ਬਜ਼ੁਰਗ ਨਿਕਲਿਆ ਹਵਾਲਾਤ ਤੋਂ ਬਾਹਰ

Sunday, Jan 15, 2023 - 02:40 PM (IST)

ਉੱਚ ਪੁਲਸ ਅਫ਼ਸਰ ਦੇ ਫੋਨ ’ਤੇ ਪਈਆਂ ਭਾਜੜਾਂ, ਬੇਕਸੂਰ ਬਜ਼ੁਰਗ ਨਿਕਲਿਆ ਹਵਾਲਾਤ ਤੋਂ ਬਾਹਰ

ਅੰਮ੍ਰਿਤਸਰ (ਇੰਦਰਜੀਤ)- ਪੁਲਸ ਦੇ ਉੱਚ ਅਫ਼ਸਰ ਦੇ ਇਕ ਫੋਨ ’ਤੇ ਇੰਨਾ ਅਸਰ ਹੋਇਆ ਕਿ ਬਿਨਾਂ ਕਿਸੇ ਕਾਰਨ ਹਵਾਲਾਤ ਵਿਚ ਬੰਦ ਕੀਤੇ ਬਜ਼ੁਰਗ ਨੂੰ ਬਾਹਰ ਕੱਢਿਆ ਗਿਆ। ਜੇਕਰ ਇਸ ਦੌਰਾਨ ਕੁਝ ਦੇਰੀ ਹੋ ਜਾਂਦੀ ਤਾਂ ਸ਼ਾਇਦ ਬਜ਼ੁਰਗ ਨਾਲ ਕੁਝ ਗਲਤ ਹੋ ਸਕਦਾ ਸੀ। ਇਹ ਉਸ ਘਟਨਾ ਦਾ ਹੀ ਸਿਲਸਿਲਾ ਹੈ, ਜਿਸ ਵਿਚ ਅੰਮ੍ਰਿਤਸਰ ਦਿਹਾਤੀ ਦੇ ਇਕ ਥਾਣੇ ਦੇ ਇੰਚਾਰਜ ਵੱਲੋਂ ਇਕ ਬਜ਼ੁਰਗ ਵਿਅਕਤੀ ਅਤੇ ਉਸ ਦੇ ਤਿੰਨ ਪੁੱਤਰਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਇਹ ਮਾਮਲਾ ਜਾਰੀ ਰਿਹਾ ਹਾਲਾਂਕਿ ਉਸ ਦੀ ਜ਼ਮਾਨਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਅਮਰੀਕਾ ’ਚ ਤੂਫ਼ਾਨ ਕਾਰਨ ਢਹਿ-ਢੇਰੀ ਹੋਏ ਮਕਾਨ; ਮਲਬੇ ’ਚੋਂ ਕੱਢੇ ਗਏ ਲੋਕ, 9 ਮਰੇ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਇਕ ਥਾਣੇ ਵਿਚ 200 ਰੁਪਏ ਦੇ ਸਾਮਾਨ ਦੀ ਚੋਰੀ ਨੂੰ ਲੈ ਕੇ ਕਬਾੜੀਏ ਵਪਾਰੀ ’ਤੇ ਕੇਸ ਦਰਜ ਕਰ ਦਿੱਤਾ, ਜਿਸ ਵਿਚ ਉਸ ਦੇ ਤਿੰਨ ਪੁੱਤਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਇਸ ਵਿਚ ਉਨ੍ਹਾਂ ਦਾ ਮੁੱਖ ਮਕਸਦ ਦੋ ਲੋਕਾਂ ਦੇ ਇਸ਼ਾਰੇ ’ਤੇ ਸੀ, ਜਿਸ ਵਿਚ ਇਕ ਸਾਬਕਾ ਸਰਕਾਰ ਦਾ ਪਾਰਟੀ ਵਰਕਰ ਤੇ ਇਕ ਵਿਦੇਸ਼ ਤੋਂ ਆਇਆ ਵਿਅਕਤੀ ਸੀ, ਇਸ ਵਿਚ ਬਜ਼ੁਰਗ ਕਬਾੜੀਏ ਵਪਾਰੀ ਦੀ ਜਗ੍ਹਾ ’ਤੇ ਦੋ ਲੋਕਾਂ ਦੀ ਨਿਗ੍ਹਾ ਸੀ, ਜਿਸ ਨੂੰ ਉਹ ਖ਼ਾਲੀ ਕਰਵਾਉਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ- ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਪਿਛਲੇ 2 ਦਿਨ ਪਹਿਲਾਂ ਪੁਲਸ ਨੇ ਇਕ ਵਾਰ ਫਿਰ ਪੀੜਤ ਵਪਾਰੀ ਨੂੰ ਥਾਣੇ ਬੁਲਾਇਆ ਜਦਕਿ ਉਹ ਇਸ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਆ ਚੁੱਕਿਆ ਸੀ, ਇਸ ਵਿਚ ਪੁਲਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਫਿਰ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਹੈ ਪਰ ਉਸ ਨੇ ਕੋਈ ਚੋਰੀ ਨਹੀਂ ਕੀਤੀ ਸੀ। ਉਸ ਦਾ ਕਸੂਰ ਨਾ ਹੋਣ ਦੇ ਬਾਵਜੂਦ ਕੜਾਕੇ ਦੀ ਠੰਡ ’ਚ ਉਕਤ ਬਜ਼ੁਰਗ ਵਿਅਕਤੀ ਨੂੰ ਹਵਾਲਾਤ ’ਚ ਰੱਖਿਆ ਗਿਆ। ਇਸ ਬਾਰੇ ਜਦੋਂ ਸੀਨੀਅਰ ਪੁਲਸ ਅਧਿਕਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਜਿਵੇਂ ਹੀ ਥਾਣੇ ’ਚ ਫੋਨ ਕੀਤਾ ਤਾਂ ਹਫੜਾ-ਦਫੜੀ ਮੱਚ ਗਈ। ਥਾਣੇ ਵਿਚ 75 ਸਾਲਾ ਵਿਅਕਤੀ ਨੂੰ ਜਲਦਬਾਜ਼ੀ ਵਿਚ ਹਵਾਲਾਤ ਤੋਂ ਬਾਹਰ ਕੱਢ ਕੇ ਭੱਜਣ ਲਈ ਕਿਹਾ। ਇਸ ਤੋਂ ਬਾਅਦ ਜਦੋਂ ਥਾਣੇਦਾਰ ਆਇਆ ਤਾਂ ਉਸ ਨੂੰ ਦੁਬਾਰਾ ਥਾਣੇ ਬੁਲਾਉਣ ਦੀ ਜ਼ਿੱਦ ਕਰਨ ਲੱਗਾ।

ਇਹ ਵੀ ਪੜ੍ਹੋ- ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਹਿੰਮਤ ਜਾਂ ਦਲੇਰੀ?

ਸੁਣਨ ਵਿਚ ਆਇਆ ਹੈ ਕਿ ਥਾਣਾ ਇੰਚਾਰਜ ਬਜ਼ੁਰਗ ਨੂੰ ਦੂਜੀ ਵਾਰ ਵੀ ਥਾਣੇ ’ਚ ਰੱਖਣ ਦੇ ਹੱਕ ’ਚ ਨਹੀਂ ਸਨ ਕਿਉਂਕਿ ਉੱਚ-ਅਧਿਕਾਰੀ ਦੇ ਦਖ਼ਲ ਦੇਣ ’ਤੇ ਮਾਮਲਾ ਹੋਰ ਵਿਗੜਨ ਦਾ ਖ਼ਤਰਾ ਉਸ ਨੂੰ ਨਜ਼ਰ ਆ ਰਿਹਾ ਸੀ। ਦੂਜੇ ਪਾਸੇ ਏ. ਐੱਸ. ਆਈ ‘ਹੱਥ ਆਈ ਮੁਰਗੀ’ ਛੱਡਣ ਲਈ ਤਿਆਰ ਨਹੀਂ ਸੀ ਅਤੇ ਬਜ਼ੁਰਗ ਨੂੰ ਦੁਬਾਰਾ ਥਾਣੇ ਬੁਲਾਇਆ ਗਿਆ ਸੀ। ਮਜ਼ਬੂਰਨ 920 ਰੁਪਏ ਵਿਚ ਬਲੈਂਡਰ-ਪ੍ਰਾਈਡ ਵਿਸਕੀ ਦੀ ਬੋਤਲ ਖ਼ਰੀਦ ਕੇ ਦੇਣੇ ਪਈ। ਦੱਸਿਆ ਗਿਆ ਹੈ ਕਿ ਕੁਝ ਸਕਰੈਪ ਵਪਾਰੀਆਂ ਨੇ ਇਸ ਮਾਮਲੇ ਸਬੰਧੀ ਦੋ ਵਿਧਾਇਕਾਂ ਤੱਕ ਵੀ ਪਹੁੰਚ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News