ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਕਾਬੂ

01/22/2020 8:59:11 PM

ਮਜੀਠਾ,  (ਸਰਬਜੀਤ)- ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੇ ਨਿਰਦੇਸ਼ਾਂ ਅਤੇ ਡੀ. ਐੱਸ. ਪੀ. ਮਜੀਠਾ ਯੋਗੇਸ਼ਵਰ ਸਿੰਘ ਗੋਰਾਇਆ ਦੀ ਅਗਵਾਈ ’ਚ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਨੌਜਵਾਨਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਨਵ-ਨਿਯੁਕਤ ਥਾਣਾ ਮੁਖੀ ਮਜੀਠਾ ਕਪਿਲ ਕੌਸ਼ਲ ਨੇ ਦੱਸਿਆ ਕਿ ਦੀਪਿਕਾ ਪੁੱਤਰੀ ਵਿਨੋਦ ਕੁਮਾਰ ਵਾਸੀ ਨਾਗ ਕਲਾਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਬੀ. ਐੱਡ. ਦੀ ਕਲਾਸ ਲਾ ਕੇ ਅੰਮ੍ਰਿਤਸਰ ਤੋਂ ਆਪਣੇ ਘਰ ਵਾਪਸ ਆ ਰਹੀ ਸੀ ਕਿ ਉਸ ਦੇ ਪਿੱਛੇ ਆਉਂਦੇ ਮੋਟਰਸਾਈਕਲ ਨੰ. ਪੀ ਬੀ 65 ਐੱਮ 0528 ’ਤੇ ਸਵਾਰ 2 ਨੌਜਵਾਨ ਲਡ਼ਕੀ ਦੇ ਹੱਥੋਂ ਪਰਸ ਖੋਹ ਕੇ ਭੱਜਣ ਲੱਗਿਆਂ ਨੂੰ ਉਸ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ, ਜਿਸ ਦੀ ਸੂਚਨਾ ਪੁਲਸ ਨੂੰ ਮਿਲਣ ’ਤੇ ਐੱਸ. ਆਈ. ਜੰਗ ਬਹਾਦਰ ਸਮੇਤ ਭਗਵਾਨ ਸਿੰਘ, ਰਾਜਬੀਰ ਸਿੰਘ, ਰਾਜਬੀਰ ਕੌਰ, ਕੇਵਲ ਸਿੰਘ ਜੋ ਪੁਲਸ ਪਾਰਟੀ ਸਮੇਤ ਗਸ਼ਤ ’ਤੇ ਸਨ, ਵੱਲੋਂ ਮੌਕੇ ’ਤੇ ਪਹੁੰਚ ਕੇ ਮੋਟਰਸਾਈਕਲ ਸਮੇਤ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਕੇ ਮਜੀਠਾ ਥਾਣਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਹੈ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਹਰਜੀਤ ਸਿੰਘ ਪੁੱਤਰ ਬਸ਼ੀਰ ਮਸੀਹ ਅਤੇ ਵਿੱਕੀ ਪੁੱਤਰ ਚਮਨ ਲਾਲ (ਦੋਵੇਂ) ਵਾਸੀ ਸੋਹੀਆਂ ਕਲਾਂ ਵਜੋਂ ਹੋਈ ਹੈ।


Bharat Thapa

Content Editor

Related News