ਕਰਾਚੀ ਦੇ ਇਕ ਬੈਂਕ ਤੋਂ ਲੁਟੇਰਿਆਂ ਨੇ ਲੁੱਟੇ 20 ਲੱਖ ਰੁਪਏ

Friday, Apr 15, 2022 - 03:41 PM (IST)

ਕਰਾਚੀ ਦੇ ਇਕ ਬੈਂਕ ਤੋਂ ਲੁਟੇਰਿਆਂ ਨੇ ਲੁੱਟੇ 20 ਲੱਖ ਰੁਪਏ

ਗੁਰਦਾਸਪੁਰ/ਕਰਾਚੀ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ ਲੁੱਟ-ਖੋਹ ਗਿਰੋਹ ਨੇ 20 ਲੱਖ ਰੁਪਏ ਲੁੱਟ ਲਏ। ਘਟਨਾ ਸਵੇਰੇ 11 ਵੱਜ ਕੇ 9 ਮਿੰਟ ਦੀ ਹੈ। ਸੂਤਰਾਂ ਅਨੁਸਾਰ ਲੁਟੇਰੇ ਸਵੇਰੇ 11 ਵੱਜ ਕੇ 9 ਮਿੰਟ ’ਤੇ ਸ਼ਾਹਰਾਹ-ਏ-ਨੂਰ ਪੁਲਸ ਸਟੇਸ਼ਨ ਅਧੀਨ ਇਲਾਕੇ ਦੇ ਇਕ ਬੈਂਕ ’ਚ ਦਾਖ਼ਲ ਹੋਏ। ਲੁਟੇਰਿਆਂ ਨੇ ਬੈਂਕ ਗਾਰਡ ਸਮੇਤ ਬੈਂਕ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਲਿਆ। ਇਕ ਲੁਟੇਰੇ ਨੇ ਕੈਸ ਕਾਊਂਟਰ ’ਤੇ ਪਿਆ 20 ਲੱਖ ਕੈਸ਼ ਇਕੱਠਾ ਕਰ ਲਿਆ। ਲੁਟੇਰੇ ਜਾਂਦੇ ਸਮੇਂ ਨਕਦੀ ਦੇ ਨਾਲ ਸੁਰੱਖਿਆ ਗਾਰਡ ਦਾ ਹਥਿਆਰ ਵੀ ਨਾਲ ਲੈ ਗਏ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ


author

Manoj

Content Editor

Related News