ਕੱਪੜੇ ਦੀ ਦੁਕਾਨ ''ਤੇ ਚੋਰਾਂ ਦਾ ਧਾਵਾ, 5 ਲੱਖ ਦੇ ਸਾਮਾਨ ਸਣੇ ਨਕਦੀ ਕੀਤੀ ਚੋਰੀ

Wednesday, Jan 18, 2023 - 04:01 PM (IST)

ਕੱਪੜੇ ਦੀ ਦੁਕਾਨ ''ਤੇ ਚੋਰਾਂ ਦਾ ਧਾਵਾ, 5 ਲੱਖ ਦੇ ਸਾਮਾਨ ਸਣੇ ਨਕਦੀ ਕੀਤੀ ਚੋਰੀ

ਝਬਾਲ (ਨਰਿੰਦਰ)- ਬੀਤੀ ਰਾਤ ਅੱਡਾ ਝਬਾਲ ਤਰਨਤਾਰਨ ਰੋਡ ਚੋਰਾਂ ਨੇ ਇਕ ਰੇਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 5 ਲੱਖ ਰੁਪਏ ਮੁੱਲ ਦਾ ਰੇਡੀਮੇਡ ਸਾਮਾਨ ਅਤੇ ਕੁਝ ਨਕਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਉਸ ਦੀ ਤਰਨਤਾਰਨ ਰੋਡ ਅੱਡਾ ਝਬਾਲ ਵਿਖੇ ਰੇਡੀਮੇਡ ਕੱਪੜੇ ਦੀ ਬ੍ਰਦਰਜ਼ ਕਲੈਕਸਨ ਨਾਮ ਦੀ ਦੁਕਾਨ ਹੈ, ਜਿੱਥੇ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸੇ ਕੰਧ ਪਾੜ ਕੇ ਅੰਦਰੋਂ ਜੈਕਟਾ, ਕੋਟੀਆਂ, ਪੈਂਟਾ, ਸ਼ਰਟਾਂ, ਬੈਲਟਾਂ, ਘੜੀਆਂ ਅਤੇ ਹੋਰ ਸਾਮਾਨ, ਜਿਸ ਦੀ ਕੀਮਤ ਲਗਭਗ 5 ਲੱਖ ਬਣਦੀ ਹੈ, ਚੋਰੀ ਕਰ ਲਿਆ। ਇਸ ਦੇ ਨਾਲ ਹੀ ਦਰਾਜ ਵਿਚੋਂ 4500 ਦੇ ਕਰੀਬ ਨਕਦੀ ਕੱਢਕੇ ਲੈਣ ਗਏ। ਇਸ ਦੀ ਲਿਖਤੀ ਦਰਖ਼ਾਸਤ ਥਾਣਾ ਝਬਾਲ ਵਿਖੇ ਦੇ ਦਿੱਤੀ ਹੈ। ਦੁਕਾਨ ਮਾਲਕ ਅਨੁਸਾਰ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਅਣਪਛਾਤੇ ਵਿਅਕਤੀ ਦੀ ਚੋਰੀ ਕਰਦੇ ਦੀ ਫੋਟੋ ਨਜ਼ਰ ਆ ਰਹੀ ਹੈ ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋਈ।  

ਇਹ ਵੀ ਪੜ੍ਹੋ : 2016 ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਨੇ 7 ਸਾਲ ਬਾਅਦ ਛੱਡੀ 'ਕਾਂਗਰਸ', ਵੜਿੰਗ ਨਾਲ ਰਿਹਾ 36 ਦਾ ਅੰਕੜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News