ਝਬਾਲ ਦੇ ਰੀਡਰ ਅਤੇ ਪਟਵਾਰੀ ਮੌਕੇ ''ਤੇ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤੇ ਕਾਬੂ
Friday, Jun 30, 2023 - 05:13 PM (IST)

ਝਬਾਲ (ਨਰਿੰਦਰ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਰਿਸ਼ਵਤਖੋਰੀ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸਭ ਤਹਿਸੀਲ ਝਬਾਲ ਦੇ ਇਕ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਝਬਾਲ ਦੇ ਰੀਡਰ ਨੂੰ ਇਕ ਕਿਸਾਨ ਕੋਲੋਂ ਜ਼ਮੀਨ ਦੀ ਤਕਸੀਮ ਕਰਨ ਬਦਲੇ ਮੰਗੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਵਿਜੀਲੈਂਸ ਦੀ ਟੀਮ ਨੇ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਵਰਗਾਪੁਰੀ ਦੇ ਕਿਸਾਨ ਅਵਤਾਰ ਸਿੰਘ ਜੋ ਪੰਜਾਬ ਪੁਲਸ ਦਾ ਮੁਲਾਜ਼ਮ ਵੀ ਹੈ ਨੇ ਦੱਸਿਆ ਸਬ ਤਹਿਸੀਲ ਝਬਾਲ ਦੇ ਪਟਵਾਰੀ ਅਭੈਜੀਤ ਅਤੇ ਨਾਇਬ ਤਹਿਸੀਲਦਾਰ ਝਬਾਲ ਦੇ ਰੀਡਰ ਗੁਰਿੰਦਰ ਸਿੰਘ ਨੇ ਮੇਰੇ ਤੇ ਮੇਰੇ ਭਤੀਜੇ ਮਨਦੀਪ ਸਿੰਘ ਕੋਲੋਂ ਜ਼ਮੀਨ ਦੀ ਤਕਸੀਮ ਕਰਨ ਬਦਲੇ ਇਕ ਲੱਖ ਦੀ ਰਿਸ਼ਵਤ ਮੰਗੀ ਸੀ।
ਇਹ ਵੀ ਪੜ੍ਹੋ- ਕਾਰ ਬੈਕ ਕਰਦਿਆਂ ਸੰਗੀਤ ਦੀ ਲੋਰ 'ਚ ਕਰ 'ਤਾ ਵੱਡਾ ਕਾਂਡ, NGO ਦੇ ਚੇਅਰਮੈਨ ਦੀ ਦਰਦਨਾਕ ਮੌਤ
ਜਿਸ ਦਾ ਅੱਧ 50 ਹਜ਼ਾਰ ਨਕਦ ਅਸੀਂ ਅੱਜ ਰੀਡਰ ਗੁਰਿੰਦਰ ਸਿੰਘ ਤੇ ਪਟਵਾਰੀ ਨੂੰ ਦਿੱਤਾ ਅਤੇ ਮੌਕੇ ਤੇ ਵਿਜ਼ੀਲੈਂਸ ਦੀ ਟੀਮ ਨੇ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਜੋ ਕਿ ਪਹਿਲਾਂ ਹੀ ਬਣਾਈ ਸਕੀਮ ਅਨੁਸਾਰ ਪਹੁੰਚੀ ਹੋਈ ਸੀ, ਨੇ ਮੌਕੇ ਤੇ ਹੀ ਰਿਸ਼ਵਤ ਲੈਂਦਿਆਂ ਪਟਵਾਰੀ ਤੇ ਰੀਡਰ ਨੂੰ ਰੰਗੀ ਹੱਥੀਂ ਕਾਬੂ ਕਰ ਲਿਆ । ਜਿਹਨਾਂ ਵਿਰੁੱਧ ਵਿਜੀਲੈਂਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਬੰਦ ਅਪਰਾਧੀਆਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਦਾ ਵੱਡਾ ਕਦਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।