ਹਲਕਾ ਰਾਜਾਸਾਂਸੀ ਅਜਨਾਲਾ ਅਤੇ ਅਟਾਰੀ ਦੇ ਲੋਕ ਉਡੀਕ ਰਹੇ ਨੇ ਸਰਕਾਰੀ ਮਦਦ: ਧਾਲੀਵਾਲ
Tuesday, Mar 31, 2020 - 05:46 PM (IST)

ਭਿੰਡੀ ਸੈਦਾ (ਗੁਰਜੰਟ): ਅੱਜ ਜਦੋਂ ਸਮੁੱਚੀ ਮਾਨਵਤਾ ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਹੈ ਤਾਂ ਇਸ ਮੌਕੇ ਜਿਥੇ ਪੰਜਾਬ ਦੇ ਬਹੁਤ ਸਾਰੇ ਸਮਾਜਸੇਵੀ ਲੋਕ ਤੇ ਹੋਰ ਜਥੇਬੰਦੀਆ ਦਿਲ ਖੋਲ ਕੇ ਲੋਕਾਂ ਦੀ ਬਾਂਹ ਫੜਨ ਲਈ ਅੱਗੇ ਆ ਰਹੀਆਂ ਹਨ ਉਥੇ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਰਾਹਤ ਸਮੱਗਰੀ ਲਈ ਕੀਤੇ ਜਾ ਰਹੇ ਵੱਡੇ ਵੱਡੇ ਵਾਅਦੇ ਹੁਣ ਤੱਕ ਸਿਰਫ ਐਲਾਨ ਤੱਕ ਹੀ ਸੀਮਤ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਤੇ ਅਜਨਾਲਾ ਤੋਂ ਹਲਕਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਹਲਾਤਾਂ ਦੇ ਮੱਦੇਨਜ਼ਰ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਵੱਡੇ ਉਪਰਾਲੇ ਕਰਕੇ ਲੋਕਾਂ ਨੂੰ ਰਾਸ਼ਨ ਆਦਿ ਪਹੁੰਚਾਇਆ ਜਾ ਰਿਹਾ ਹੈ ਜਦੋਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ ਦੇ ਸਾਰੇ ਪ੍ਰਬੰਧ ਕਾਗਜ਼ਾਂ ਅਤੇ ਮੀਡੀਆ ਤੱਕ ਹੀ ਸੀਮਿਤ ਰਹਿ ਕੇ ਗਏ ਹਨ ਅਤੇ ਜਮੀਨੀ ਪੱਧਰ ਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸਰਹੱਦੀ ਹਲਕਾ ਰਾਜਾਸਾਂਸੀ,ਅਜਨਾਲਾ ਅਤੇ ਅਟਾਰੀ ਦੇ ਪੇਂਡੂ ਖੇਤਰਾਂ ਵਿੱਚ ਗਰੀਬ ਲੋਕ ਬਹੁਤ ਬੁਰੇ ਹਾਲ ਵਿੱਚ ਫਸੇ ਹੋਏ ਹਨ ਜਿਨ੍ਹਾਂ ਦੀ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਪੰਜਾਬ ਸਰਕਾਰ ਵੱਲੋਂ ਚਾਹੇ ਪੰਚਾਇਤਾਂ ਨੂੰ ਆਪਣੇ ਪੰਚਾਇਤੀ ਫੰਡ ਵਿਚੋਂ ਪੰਜ ਹਜ਼ਾਰ ਤੱਕ ਦੀ ਰਕਮ ਕਢਵਾ ਕੇ ਲੋਕਾਂ ਲਈ ਖਰਚਣ ਦੇ ਹੁਕਮ ਦਿਤੇ ਹਨ ਪਰ ਬਹੁਤ ਸਾਰੀਆਂ ਪੰਚਾਇਤਾ ਅਜਿਹੀਆਂ ਹਨ ਜਿਨ੍ਹਾਂ ਦੇ ਖਾਤਿਆਂ ਵਿਚ ਆਪਣੀ ਆਮਦਨ ਦਾ ਕੋਈ ਪੈਸਾ ਨਹੀਂ ਹੈ। ਇਸ ਮੌਕੇ ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਦੇ ਨਾਲ ਨਾਲ ਮਾਲੀ ਮੱਦਦ ਵੀ ਬਿਨਾਂ ਕਿਸੇ ਪੱਖਪਾਤ ਤੋਂ ਕੀਤੀ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਵਿਚ ਰਹਿ ਕੇ ਲੋਕ ਇਸ ਨਾਮੁਰਾਦ ਬਿਮਾਰੀ ਤੋਂ ਬਚ ਸਕਣ। ਇਸ ਮੌਕੇ ਬਲਦੇਵ ਸਿੰਘ ਮਿਆਦੀਆਂ ਅਮਨ ਅਟਾਰੀ ਸੋਨੂੰ ਅਵਸਥੀ ਆਪਾਰ ਸਿੰਘ ਗਗਨਦੀਪ ਸਿੰਘ ਛੀਨਾ ਰਜਿੰਦਰ ਸਿੰਘ ਵਿਰਕ ਕਸਮੀਰ ਸਿੰਘ ਝੁੰਜ ਸੁਰਿੰਦਰ ਸਿੰਘ ਮਾਨ ਸਮਸੇਰ ਸਿੰਘ ਅਜਨਾਲਾ ਨਿਰਮਲ ਸਿੰਘ ਦਾਲਮ ਜਸਪਿੰਦਰ ਸਿੰਘ ਛੀਨਾ ਸਰਬਜੀਤ ਸਿੰਘ ਚੱਕ ਔਲ ਗੁਰਦੀਪ ਕੌਰ ਅਜਨਾਲਾ ਪਰਮਜੀਤ ਸਿੰਘ ਕੋਟਲੀ ਹੈਪੀ ਝੰਡੇਰ ਲਖਬੀਰ ਸਿੰਘ ਮੱਲੀ ਅਤੇ ਗੁਰਭੇਜ ਸਿੰਘ ਮਾਝੀ ਮੀਆਂ ਸ਼ਾਮਲ ਹਨ।