ਬਾਰਿਸ਼ ਅਤੇ ਗੜੇਮਾਰੀ ਨੇ ਉਡਾਈ ਕਿਸਾਨਾਂ ਦੀ ਨੀਂਦ, ਠੰਡ ''ਚ ਹੋਇਆ ਵਾਧਾ, ਕਣਕ ਤੇ ਸਬਜ਼ੀਆਂ ''ਤੇ ਪੈ ਸਕਦਾ ਪ੍ਰਭਾਵ

03/02/2024 5:56:42 PM

ਗੁਰਦਾਸਪੁਰ (ਹਰਮਨ)- ਬੀਤੇ ਕੱਲ੍ਹ ਤੋਂ ਅੱਜ ਸ਼ਾਮ ਤੱਕ ਗੁਰਦਾਸਪੁਰ ਅੰਦਰ ਹੋਈ ਕਰੀਬ 34 ਐੱਮਐੱਮ ਬਾਰਿਸ਼ ਨੇ ਜਿਥੇ ਜਨਜੀਵਨ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਮੌਸਮ ਵਿਚ ਠੰਡਕ ਵਧਾ ਦਿੱਤੀ ਹੈ, ਉਸ ਦੇ ਨਾਲ ਹੀ ਇਸ ਬਾਰਿਸ਼ ਦੌਰਾਨ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵਾਧਾ ਕਰ ਦਿੱਤਾ ਹੈ। ਖਾਸ ਤੌਰ 'ਤੇ ਜਿਹੜੇ ਇਲਾਕਿਆਂ ਵਿਚ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਹਨ, ਉਥੇ ਫ਼ਸਲ ਦੇ ਵਿਛ ਜਾਣ ਕਾਰਨ ਜ਼ਿਆਦਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਮੁਫ਼ਤ ਸਫ਼ਰ ਦੀ ਸਹੂਲਤ ਨੂੰ ਖੋਹਣ ਲਈ ਨਿੱਜੀ ਬੱਸਾਂ ਵਾਲਿਆਂ ਨੇ ਲੱਭਿਆ ਨਵਾਂ ਰਾਹ, ਔਰਤਾਂ ਨੇ ਦੱਸੀ ਇਹ ਗੱਲ

ਦੱਸਣਯੋਗ ਹੈ ਕਿ ਬੀਤੀ ਰਾਤ ਅਤੇ ਅੱਜ ਦਿਨ ਵੇਲੇ ਗੁਰਦਾਸਪੁਰ ਵਿਖੇ ਦਰਿਮਆਨੀ ਤੋਂ ਭਾਰੀ ਬਾਰਿਸ਼ ਹੋਈ ਹੈ ਅਤੇ ਸਵੇਰੇ 11 ਵਜੇ ਦੇ ਕਰੀਬ ਬਾਰਿਸ਼ ਨਾਲ ਗੜੇਮਾਰੀ ਵੀ ਹੋਈ ਹੈ ਜਿਸ ਕਾਰਨ ਇਸ ਖੇਤਰ ਵਿਚ ਦਿਨ ਦਾ ਤਾਪਮਾਨ ਘੱਟ ਕੇ 18 ਡਿਗਰੀ ਤੱਕ ਰਹਿ ਗਿਆ। ਬਾਰਿਸ਼ ਕਾਰਨ ਕਈ ਸੜਕਾਂ 'ਤੇ ਗਲੀਆਂ-ਮੁਹੱਲਿਆਂ ਵਿਚ ਪਾਣੀ ਖੜਾ ਹੋ ਗਿਆ ਜਿਸ ਕਾਰਨ ਜਨਜੀਵਨ 'ਤੇ ਕਾਫੀ ਅਸਰ ਪਿਆ। ਦੂਜੇ ਪਾਸੇ ਬਾਰਿਸ਼ ਨੇ ਸਭ ਤੋਂ ਜ਼ਿਆਦਾ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੈ, ਕਿਉਂਕਿ ਕਣਕ ਦੀ ਫ਼ਸਲ ਇਸ ਮੌਕੇ ਪੱਕਣ ਕਿਨਾਰੇ ਪਹੁੰਚ ਰਹੀ ਹੈ ਅਤੇ ਫਸਲ ਦੇ ਸਿੱਟੇ ਬਣ ਜਾਣ ਕਾਰਨ ਫ਼ਸਲ ਦਾ ਉਪਰਲਾ ਹਿੱਸਾ ਕਾਫ਼ੀ ਭਾਰਾ ਹੈ। ਅਜਿਹੀ ਸਥਿਤੀ ਵਿਚ ਜਦੋਂ ਬਾਰਿਸ਼ ਦੇ ਬਾਅਦ ਤੇਜ਼ ਹਵਾ ਚੱਲੀ ਹੈ ਤਾਂ ਕਈ ਥਾਵਾਂ 'ਤੇ ਫਸਲ ਖੇਤਾਂ ਵਿਚ ਵਿਛ ਗਈ ਹੈ ਜਿਸ ਕਾਰਨ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ।

PunjabKesari

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਇਥੇ ਹੀ ਬੱਸ ਨਹੀਂ ਜ਼ਿਆਦਾ ਸਿੱਲ ਵਾਲੇ ਜਿਹੜੇ ਖੇਤਾਂ ਵਿਚ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਹੀਂ ਹੈ, ਉਨ੍ਹਾਂ ਖੇਤਾਂ ਵਿਚ ਬਾਰਿਸ਼ ਦਾ ਖੜ੍ਹਾ ਹੋਇਆ ਪਾਣੀ ਫਸਲ ਲਈ ਨੁਕਸਾਨਦੇਹ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸਬਜ਼ੀਆਂ  ਲਈ ਵੀ ਉਕਤ ਬਾਰਿਸ਼ ਸਹੀ ਨਹੀਂ ਮੰਨੀ ਜਾ ਰਹੀ। ਗੰਨੇ ਦੀ ਕਟਾਈ ਦਾ ਕੰਮ ਵੀ ਬਾਰਿਸ਼ ਨੇ ਰੋਕ ਦਿੱਤਾ ਹੈ। ਪਰ ਮਾਹਿਰਾਂ ਅਨੁਸਾਰ ਬਾਰਿਸ਼ ਕਾਰਨ ਗੰਨੇ ਦੀ ਫਸਲ ਨੂੰ  ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਇਸ ਖੇਤਰ ਅੰਦਰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News