ਟ੍ਰੇਨਾਂ ਦੀ ਘੰਟਿਆਂਬੱਧੀ ਦੇਰੀ ਨੇ ਵਧਾਈਆਂ ਯਾਤਰੀਆਂ ਦੀਆਂ ਮੁਸ਼ਕਲਾਂ, ਝੱਲਣੀ ਪੈ ਰਹੀ ਵਾਧੂ ਪ੍ਰੇਸ਼ਾਨੀ

Monday, Jan 20, 2025 - 05:36 AM (IST)

ਟ੍ਰੇਨਾਂ ਦੀ ਘੰਟਿਆਂਬੱਧੀ ਦੇਰੀ ਨੇ ਵਧਾਈਆਂ ਯਾਤਰੀਆਂ ਦੀਆਂ ਮੁਸ਼ਕਲਾਂ, ਝੱਲਣੀ ਪੈ ਰਹੀ ਵਾਧੂ ਪ੍ਰੇਸ਼ਾਨੀ

ਜਲੰਧਰ (ਪੁਨੀਤ)- ਧੁੰਦ ਦਾ ਕਹਿਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਟ੍ਰੇਨਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਇਸ ਸਿਲਸਿਲੇ ’ਚ ਸ਼ਤਾਬਦੀ, ਵੰਦੇ ਭਾਰਤ, ਜਨ-ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਵਰਗੀਆਂ ਕਈ ਮਹੱਤਵਪੂਰਨ ਟ੍ਰੇਨਾਂ ਆਪਣੇ ਤੈਅ ਸਟੇਸ਼ਨਾਂ ’ਤੇ ਦੇਰੀ ਨਾਲ ਪਹੁੰਚੀਆਂ।

ਇਨ੍ਹਾਂ ਟ੍ਰੇਨਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਨਾ ਸਿਰਫ ਦੇਰੀ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਵੀ ਵਾਧੂ ਸਮਾਂ ਅਤੇ ਪ੍ਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਵੈਸ਼ਨੋ ਦੇਵੀ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਟ੍ਰੇਨਾਂ ਧੁੰਦ ਸਮੇਤ ਵੱਖ-ਵੱਖ ਕਾਰਨਾਂ ਕਰ ਕੇ ਲੇਟ ਸਪਾਟ ਹੋਈਆਂ। ਸ਼ਤਾਬਦੀ ਵਰਗੀਆਂ ਟ੍ਰੇਨਾਂ ਦੀ ਦੇਰੀ 1 ਘੰਟੇ ਤੋਂ ਵੀ ਘੱਟ ਰਹੀ, ਜਦਕਿ ਲੰਮੇ ਰੂਟਾਂ ’ਤੇ ਚੱਲਣ ਵਾਲੀਆਂ ਕਈ ਟ੍ਰੇਨਾਂ ਨੇ 4 ਘੰਟੇ ਜਾਂ ਇਸ ਤੋਂ ਜ਼ਿਆਦਾ ਸਮਾਂ ਉਡੀਕ ਕਰਵਾਈ।

PunjabKesari

ਇਸੇ ਸਿਲਸਿਲੇ ਵਿਚ 12029 ਸਵਰਨ ਸ਼ਤਾਬਦੀ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਂਦੇ ਸਮੇਂ 50 ਮਿੰਟ ਲੇਟ ਰਹਿੰਦੇ ਹੋਏ 12.06 ਦੀ ਬਜਾਏ ਦੁਪਹਿਰ 1 ਵਜੇ ਦੇ ਕਰੀਬ ਪਹੁੰਚੀ, ਜਦਕਿ 12030 ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ ਸਿਰ ਰਹੀ। ਅੰਮ੍ਰਿਤਸਰ ਸ਼ਤਾਬਦੀ 12014 ਦਿੱਲੀ ਜਾਂਦੇ ਸਮੇਂ ਲੱਗਭਗ ਅੱਧੇ ਘੰਟੇ ਦੀ ਦੇਰੀ ਨਾਲ 6.25 ’ਤੇ ਸਟੇਸ਼ਨ ਪਹੁੰਚੀ, ਜਦਕਿ 12013 ਦਿੱਲੀ ਤੋਂ ਆਉਣ ਸਮੇਂ ਸਿਰਫ 10 ਮਿੰਟ ਲੇਟ ਸੀ।

ਇਸੇ ਤਰ੍ਹਾਂ 12054 ਹਰਿਦੁਆਰ ਜਨ-ਸ਼ਤਾਬਦੀ ਅੱਧੇ ਘੰਟੇ ਦੀ ਦੇਰੀ ਨਾਲ ਸਵੇਰੇ 8.24 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਵੰਦੇ ਭਾਰਤ ਐਕਸਪ੍ਰੈੱਸ 22488 ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ 9.28 ਦੇ ਤੈਅ ਸਮੇਂ ਤੋਂ ਲਗਭਗ 22 ਮਿੰਟਾਂ ਦੀ ਦੇਰੀ ਨਾਲ 9.50 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ, ਜਦਕਿ 22487 ਦਿੱਲੀ ਤੋਂ ਆਉਣ ਸਮੇਂ ਆਨਟਾਈਮ ਰਹੀ।

ਇਹ ਵੀ ਪੜ੍ਹੋ- 'ਏਕ ਕਾ ਡਬਲ' ਦੇ ਚੱਕਰ 'ਚ ਔਰਤ ਲਵਾ ਬੈਠੀ ਕਰੋੜਾਂ ਦਾ ਚੂਨਾ, ਤੁਸੀਂ ਵੀ ਹੋ ਜਾਓ ਸਾਵਧਾਨ

PunjabKesari

ਸ਼ਾਨ-ਏ-ਪੰਜਾਬ 12497 ਦਿੱਲੀ ਤੋਂ ਆਉਣ ਸਮੇਂ ਆਪਣੇ ਤੈਅ ਸਮੇਂ ਦੁਪਹਿਰ 12.50 ਤੋਂ ਅੱਧਾ ਘੰਟਾ ਲੇਟ ਰਹਿੰਦੇ ਹੋਏ 1.15 ਵਜੇ ਸਟੇਸ਼ਨ ’ਤੇ ਪਹੁੰਚੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ 12498 ਸ਼ਾਮ 4.13 ਵਜੇ ਤੋਂ ਲੱਗਭਗ ਅੱਧੇ ਘੰਟੇ ਦੀ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀ।

ਡਾ. ਅੰਬੇਡਕਰ ਨਗਰ ਇੰਦੌਰ ਤੋਂ ਚੱਲ ਕੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਾਢੇ 10.30 ਤੋਂ ਲੱਗਭਗ ਸਾਢੇ 4 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 3 ਵਜੇ ਦੇ ਲੱਗਭਗ ਕੈਂਟ ਸਟੇਸ਼ਨ ਪਹੁੰਚੀ। ਵੈਸ਼ਨੋ ਦੇਵੀ ਰੂਟ ਦੀ ਇਕ ਹੋਰ ਟ੍ਰੇਨ 12473 ਸਰਵੋਦਿਆ ਐਕਸਪ੍ਰੈੱਸ 2 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 1.15 ਵਜੇ ਤੋਂ ਬਾਅਦ ਕੈਂਟ ਸਟੇਸ਼ਨ ’ਤੇ ਪਹੁੰਚੀ।

ਜਯਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ 14673 ਸ਼ਹੀਦ ਐਕਸਪ੍ਰੈੱਸ ਆਪਣੇ ਤੈਅ ਸਮੇਂ ਦੁਪਹਿਰ ਲੱਗਭਗ ਸਾਢੇ 3 ਵਜੇ ਤੋਂ ਸਵਾ 2 ਘੰਟੇ ਲੇਟ ਰਹਿੰਦੇ ਹੋਏ ਸ਼ਾਮ 5.30 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਮੁੰਬਈ ਤੋਂ ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ 11057 ਅੰਮ੍ਰਿਤਸਰ ਐਕਸਪ੍ਰੈੱਸ ਦੁਪਹਿਰ 2 ਵਜੇ ਤੋਂ ਲੱਗਭਗ 3 ਘੰਟੇ ਲੇਟ ਰਹਿੰਦੇ ਹੋਏ ਸ਼ਾਮ 4.53 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ, ਜਦਕਿ ਅੰਮ੍ਰਿਤਸਰ ਪਹੁੰਚਣ ’ਤੇ ਉਕਤ ਟ੍ਰੇਨ ਸਵਾ 2 ਘੰਟੇ ਲੇਟ ਰਹੀ। ਉਥੇ ਹੀ, 15707 ਅੰਮ੍ਰਿਤਸਰ ਐਕਸਪ੍ਰੈੱਸ 10.30 ਤੋਂ 4.30 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 3 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ।

ਇਹ ਵੀ ਪੜ੍ਹੋ- 'ਏਕ ਕਾ ਡਬਲ' ਦੇ ਚੱਕਰ 'ਚ ਔਰਤ ਲਵਾ ਬੈਠੀ ਕਰੋੜਾਂ ਦਾ ਚੂਨਾ, ਤੁਸੀਂ ਵੀ ਹੋ ਜਾਓ ਸਾਵਧਾਨ

PunjabKesari

ਨਾਗਪੁਰ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ 22125 ਸ਼ਾਮ 5.30 ਤੋਂ ਲੱਗਭਗ 3 ਘੰਟੇ ਲੇਟ ਰਹੀ ਅਤੇ ਰਾਤ 8.30 ਵਜੇ ਦੇ ਲੱਗਭਗ ਸਟੇਸ਼ਨ ’ਤੇ ਪਹੁੰਚੀ। ਇਸੇ ਲੜੀ ਤਹਿਤ ਦੇਰ ਰਾਤ ਤੱਕ ਟ੍ਰੇਨਾਂ ਲੇਟ ਹੋਣ ਦਾ ਸਿਲਸਿਲਾ ਜਾਰੀ ਰਿਹਾ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਭਰਿਆ ਰਿਹਾ।

ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News