ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ ਖ਼ਤਮ, ਖਨੌਰੀ ਤੋਂ ਹੋ ਗਿਆ ਵੱਡਾ ਐਲਾਨ
Sunday, Jan 19, 2025 - 06:15 AM (IST)

ਪਟਿਆਲਾ- ਬੀਤੀ 26 ਨਵੰਬਰ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ। ਇਸ ਦੌਰਾਨ ਖਨੌਰੀ ਬਾਰਡਰ ਤੋਂ ਇਕ ਬੇਹੱਦ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੇਂਦਰ ਸਰਕਾਰ ਦਾ ਇਕ ਵਫ਼ਦ ਕਿਸਾਨਾਂ ਨਾਲ ਗੱਲਬਾਤ ਲਈ ਖਨੌਰੀ ਬਾਰਡਰ ਵਿਖੇ ਪੁੱਜਿਆ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜੁਆਇੰਟ ਸਕੱਤਰ ਪ੍ਰਿਆ ਰੰਜਨ ਦੇ ਨਾਲ ਪੰਜਾਬ ਪੁਲਸ ਦੇ ਸਾਬਕਾ ਡੀ.ਆਈ.ਜੀ. ਨਰੇਂਦਰ ਭਾਰਗਵ ਤੇ ਸਾਬਕਾ ਏ.ਡੀ.ਜੀ.ਪੀ. ਜਸਕਰਨ ਸਿੰਘ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਨਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਖਨੌਰੀ ਬਾਰਡਰ ਪੁੱਜੇ।
ਇਸ ਦੀ ਕੁਝ ਦੇਰ ਬਾਅਦ ਹੀ ਕਿਸਾਨ ਆਗੂਆਂ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ ਇਕ ਪ੍ਰਪੋਜ਼ਲ ਕਿਸਾਨਾਂ ਅੱਗੇ ਰੱਖਿਆ ਗਿਆ ਹੈ, ਜਿਸ ਬਾਰੇ ਉਹ ਕੁਝ ਸਮੇਂ ਬਾਅਦ ਹੀ ਪੂਰੀ ਜਾਣਕਾਰੀ ਦੇਣਗੇ। ਹੁਣ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਕਰੀਬ 2 ਘੰਟੇ ਤੱਕ ਚੱਲੀ ਇਹ ਮੀਟਿੰਗ ਖ਼ਤਮ ਹੋ ਗਈ ਹੈ, ਜਿਸ ਬਾਰੇ ਹੁਣ ਵੱਡਾ ਐਲਾਨ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ, ਜੋ ਕਿ 54 ਦਿਨਾਂ ਤੋਂ ਲਗਾਤਾਰ ਮਰਨ ਵਰਤ 'ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਵਿਗੜਦੀ ਹੋਈ ਸਿਹਤ ਨੂੰ ਦੇਖ ਕੇ ਉਨ੍ਹਾਂ ਤੋਂ ਇਲਾਵਾ 121 ਹੋਰ ਕਿਸਾਨ ਵੀ ਮਰਨ ਵਰਤ 'ਤੇ ਬੈਠ ਗਏ ਸਨ, ਜਿਸ ਮਗਰੋਂ ਅੱਜ ਆਖ਼ਿਰਕਾਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੋ ਗਈ ਹੈ ਤੇ ਮੁਲਾਕਾਤ ਮਗਰੋਂ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 14 ਫਰਵਰੀ ਨੂੰ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਫ਼ਦ ਨਾਲ ਇਹ ਮੁਲਾਕਾਤ 14 ਫਰਵਰੀ ਨੂੰ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਹੋਵੇਗੀ।
ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਉਮੀਦ ਹੈ ਕਿ ਇਹ ਮੁਲਾਕਾਤ ਸੁਖ਼ਾਵੇਂ ਹਾਲਾਤ 'ਚ ਹੋਵੇਗੀ, ਜਿਸ ਮਗਰੋਂ ਉਨ੍ਹਾਂ ਦਿੱਲੀ ਵਿਖੇ ਇਕ ਮੁਲਾਕਾਤ ਹੋਣ ਦੀ ਉਮੀਦ ਜਤਾਈ ਹੈ, ਜਿਸ 'ਚ ਕਿਸਾਨਾਂ ਦੀਆਂ ਇਹ ਮੰਗਾਂ ਮੰਨ ਲਈਆਂ ਜਾਣਗੀਆਂ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e