ਸਬਜ਼ੀਆਂ ਦੀ ਡਿੱਗੀਆ ਕੀਮਤਾਂ, ਉਤਪਾਦਕਾਂ ਦੇ ਚਿਹਰੇ ਮੁਰਝਾਏ

Tuesday, Jan 21, 2025 - 02:56 PM (IST)

ਸਬਜ਼ੀਆਂ ਦੀ ਡਿੱਗੀਆ ਕੀਮਤਾਂ, ਉਤਪਾਦਕਾਂ ਦੇ ਚਿਹਰੇ ਮੁਰਝਾਏ

ਬਠਿੰਡਾ (ਸੁਖਵਿੰਦਰ) : ਪਿਛਲੇ ਕਰੀਬ ਇਕ ਮਹੀਨੇ ਤੋਂ ਸਬਜ਼ੀਆਂ ਦੀਆ ਕੀਮਤਾਂ 'ਚ ਭਾਰੀ ਗਿਰਾਵਟ ਆਉਣ ਕਾਰਨ ਸਬਜ਼ੀ ਉਤਪਾਦਕ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਸਬਜ਼ੀਆਂ ਦੀਆ ਕੀਮਤਾਂ ਬਿਲਕੁੱਲ ਹੇਠਲੇ ਪੱਧਰ 'ਤੇ ਪਹੁੰਚ ਚੁੱਕੀਆ ਹਨ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾ ਸਬਜ਼ੀਆਂ ਦੀਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਵੇਖਣ ਨੂੰ ਮਿਲਿਆ ਸੀ ਪਰ ਕਰੀਬ ਇਕ ਮਹੀਨੇ ਤੋਂ ਸਬਜ਼ੀਆਂ ਥੋਕ ਮੰਡੀ ਵਿਚ ਮਿੱਟੀ ਦੇ ਭਾਅ ਵਿਕ ਰਹੀਆ ਹਨ।

ਇਸ ਕਾਰਨ ਕਿਸਾਨਾਂ ਨੂੰ ਆਪਣੇ ਖ਼ਰਚੇ ਪੂਰੇ ਕਰਨੇ ਵੀ ਮੁਸ਼ਕਿਲ ਹੋ ਚੁੱਕੇ ਹਨ। ਪਹਿਲਾਂ ਗੋਭੀ ਦੀ ਕੀਮਤ 50 ਰੁਪਏ ਪ੍ਰਤੀ ਕਿੱਲੋ ਤੋਂ ਪਾਰ ਕਰ ਗਈ ਸੀ ਪਰ ਹੁਣ ਥੋਕ ਮੰਡੀ 'ਚ ਗੋਭੀ ਦੀ ਕੀਮਤ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਇਸੇ ਤਰ੍ਹਾਂ ਗਾਜਰ ਵੀ ਸਭ ਤੋਂ ਘੱਟ ਰੇਟ 'ਤੇ ਵਿਕ ਰਹੀ ਹੈ।
ਥੋਕ ਮੰਡੀ ਦੇ ਰੇਟ ਪ੍ਰਤੀ ਕਿੱਲੋ
ਗਾਜਰ 5-8, ਗੋਭੀ 2-3, ਮਟਰ 20-30, ਟਮਾਟਰ 12-20, ਖੀਰਾ 25-30, ਟਿੰਡਾ 10-15, ਬੰਦ ਗੋਭੀ 5-7
 


author

Babita

Content Editor

Related News