ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਰਾਤ ਨੂੰ ਮਚੀ ਭਾਜੜ, ਅੱਧ ਵਿਚਾਲੇ ਲਿਫਟ ''ਚ ਫਸ ਗਏ ਯਾਤਰੀ

Saturday, Feb 11, 2023 - 03:32 PM (IST)

ਅੰਮ੍ਰਿਤਸਰ (ਜ.ਬ)- ਗੁਰੂ ਕੀ ਨਗਰੀ ਦੇ ਮੁੱਖ ਰੇਲਵੇ ਸਟੇਸ਼ਨ ’ਤੇ ਰਾਤ 9.15 ਵਜੇ ਉਸ ਸਮੇਂ ਭਗਦੜ ਮਚ ਗਈ ਜਦੋਂ ਲਿਫਟ ਅੱਧ ਵਿਚਕਾਰ ਫਸ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਲਿਫਟ ’ਚ ਦੋ-ਤਿੰਨ ਯਾਤਰੀ ਸਨ, ਹਾਲਾਂਕਿ ਪ੍ਰਸ਼ਾਸਨ ਵੀ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਦਾ ਅੰਦਾਜ਼ਾ ਲਗਾ ਰਿਹਾ ਸੀ। ਜਾਣਕਾਰੀ ਅਨੁਸਾਰ ਸਵੇਰੇ 9.15 ਵਜੇ ਦੇ ਕਰੀਬ ਪਲੇਟਫਾਰਮ ਨੰਬਰ 2 ’ਤੇ ਲਿਫਟ ਅਚਾਨਕ ਰੁਕ ਜਾਣ ਕਾਰਨ ਵਿਚਕਾਰ ਹੀ ਫਸ ਗਈ। ਇਸ ’ਤੇ ਹੰਗਾਮਾ ਹੋ ਗਿਆ ਅਤੇ ਲੋਕਾਂ ਨੇ ਆਪਣੇ ਪੱਧਰ ’ਤੇ ਲਿਫਟ ਖੋਲ੍ਹਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ: 15 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਨਾਬਾਲਗ ਗ੍ਰਿਫ਼ਤਾਰ

ਕਰੀਬ ਅੱਧਾ ਘੰਟਾ ਬੀਤਣ ਤੋਂ ਬਾਅਦ ਕੁਝ ਰੇਲਵੇ ਯਾਤਰੀਆਂ ਨੇ ਇਸ ਬਾਰੇ ਸਟੇਸ਼ਨ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ’ਤੇ ਸਟੇਸ਼ਨ ਪ੍ਰਸ਼ਾਸਨ ਨੇ ਤੁਰੰਤ ਹਰਕਤ ’ਚ ਆਉਂਦਿਆਂ ਰੇਲਵੇ ਸਟੇਸ਼ਨ ਦੇ ਇਨਕੁਆਰੀ ਕਾਊਂਟਰ ’ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਬੁਲਾਉਣ ਦੀ ਪ੍ਰਤੀਕਿਰਿਆ ਜ਼ਾਹਰ ਕੀਤੀ।

ਹੈਰਾਨੀ ਦੀ ਗੱਲ ਇਹ ਹੈ ਕਿ ਰਾਤ 10 ਵਜੇ ਤੱਕ ਇਸ ਆਊਸਮੈਂਟ ਦੇ ਬਾਵਜੂਦ ਬਿਜਲੀ ਵਿਭਾਗ ਦੇ ਕਰਮਚਾਰੀ ਲਿਫਟ ਠੀਕ ਕਰਨ ਲਈ ਨਹੀਂ ਪੁੱਜੇ ਸਨ। ਕੁਝ ਯਾਤਰੀਆਂ ਨੇ ਦੱਸਿਆ ਕਿ ਇਹ ਕਿਹੋ ਜਿਹਾ ਅੰਤਰਰਾਸ਼ਟਰੀ ਪੱਧਰ ਦਾ ਰੇਲਵੇ ਸਟੇਸ਼ਨ ਹੈ, ਜਿੱਥੇ ਡੇਢ ਘੰਟਾ ਬੀਤ ਜਾਣ ਦੇ ਬਾਵਜੂਦ ਵੀ ਰੇਲਵੇ ਕਰਮਚਾਰੀ ਲਿਫਟ ਠੀਕ ਕਰਨ ਨਹੀਂ ਪੁੱਜੇ।

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ

ਚਸ਼ਮਦੀਦਾਂ ਨੇ ਦੱਸਿਆ ਕਿ ਲਿਫਟ ਦੇ ਅੰਦਰ ਮੌਜੂਦ ਲੋਕ ਰੌਲਾ ਪਾ ਰਹੇ ਸਨ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਵੇ, ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਜਾਣਕਾਰੀ ਅਨੁਸਾਰ ਕਰੀਬ ਰਾਤ 10 ਵਜੇ ਦੇ ਕਰੀਬ ਉਕਤ ਲਿਫਟ ਬਿਜਲੀ ਕਰਮਚਾਰੀਆਂ ਨੇ ਠੀਕ ਕੀਤੀ ਅਤੇ ਰੇਲਵੇ ਪ੍ਰਸਾਸ਼ਨ ਨੇ ਸੁਰੱਖਿਆ ਵਜੋਂ ਉਕਤ ਲਿਫਟ ਨੂੰ ਸਵੇਰ ਤੱਕ ਬੰਦ ਕਰ ਦਿੱਤਾ।

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News