ਰੇਲ ਗੱਡੀਆਂ ’ਚੋਂ ਚੋਰੀਆਂ ਕਰਨ ਵਾਲਾ ਨੌਜਵਾਨ ਰੇਲਵੇ ਪੁਲਸ ਨੇ ਕੀਤਾ ਗ੍ਰਿਫਤਾਰ
Thursday, Dec 25, 2025 - 12:11 PM (IST)
ਗੁਰਦਾਸਪੁਰ(ਵਿਨੋਦ)- ਰੇਲਵੇ ਪੁਲਸ ਗੁਰਦਾਸਪੁਰ ਨੇ ਰੇਲ ਗੱਡੀਆਂ ਵਿੱਚੋਂ ਮੋਬਾਈਲ ਫੋਨ ਅਤੇ ਯਾਤਰੀਆਂ ਦਾ ਹੋਰ ਸਾਮਾਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਚੋਰੀ ਦਾ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਹ ਮੋਬਾਇਲ ਕੁਝ ਦਿਨ ਪਹਿਲਾਂ ਟਾਟਾ ਮੋਰੀ ਟ੍ਰੇਨ ਵਿੱਚੋਂ ਮਹਾਰਾਸ਼ਟਰ ਦੇ ਇੱਕ ਯਾਤਰੀ ਦਾ ਚੋਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਗੁਰਦਾਸਪੁਰ ਦੇ ਰੇਲਵੇ ਚੌਂਕੀ ਇੰਚਾਰਜ ਏ.ਐੱਸ.ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਸੀਸ ਨਾਮ ਦੇ ਇਸ ਨੌਜਵਾਨ ਨੂੰ ਚੋਰੀਆਂ ਕਰਨ ਦੀ ਆਦਤ ਹੈ ਅਤੇ ਇਸ ਦੇ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਮਾਮਲੇ ਦਰਜ ਹਨ। ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਇੱਕ ਯਾਤਰੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਬੈਗ ਵਿੱਚ ਬੰਦ ਉਸ ਦਾ ਮੋਬਾਈਲ ਕਿਸੇ ਚੋਰ ਵੱਲੋਂ ਟਾਟਾ ਮੋਰੀ ਰੇਲ ਗੱਡੀ ਚੋਂ ਚੋਰੀ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਤਫ਼ਤੀਸ਼ ਦੌਰਾਨ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਕੀਤਾ ਗਿਆ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ, ਨਰਸਰੀ 'ਚ ਪੜ੍ਹਦੇ ਜਵਾਕ ਦੀ ਇਸ ਹਾਲਤ 'ਚ ਮਿਲੀ ਲਾਸ਼
