ਸਾਊਦੀ ਅਰਬ ’ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
Monday, Jun 09, 2025 - 12:56 PM (IST)

ਬਟਾਲਾ/ਘੁਮਾਣ (ਗੋਰਾਇਆ)- ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਮੇਤਲੇ ਦੇ 44 ਸਾਲ ਦੇ ਵਿਅਕਤੀ ਦੀ ਸਾਊਦੀ ਅਰਬ ਵਿਚ ਟਰਾਲਾ ਚਲਾਉਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੇਜਰ ਸਿੰਘ ਪੁੱਤਰ ਮਹਿਣ ਸਿੰਘ (44) ਵਾਸੀ ਮੋਤਲੇ ਵਜੋਂ ਹੋਈ, ਜੋ ਕਿ ਪਿਛਲੇ 17 ਕੁ ਸਾਲ ਤੋਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਹੋਇਆ ਸੀ ਅਤੇ ਮੇਜਰ ਸਿੰਘ ਪਿਛਲੇ ਚਾਰ ਕੁ ਸਾਲ ਪਹਿਲਾਂ ਛੁੱਟੀ ਕੱਟ ਕਿ ਪਿੰਡ ਤੋਂ ਫਿਰ ਸਾਊਦੀ ਅਰਬ ਚਲਾ ਗਿਆ ਅਤੇ ਬੀਤੀ ਕੱਲ੍ਹ ਉਸ ਦੀ ਟਰਾਲਾ ਚਲਾਉਂਦੇ ਸਮੇਂ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਜਵਾਨ ਧੀਆਂ ਛੱਡ ਗਿਆ ਹੈ। ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਕੋਲੋਂ ਮੇਜਰ ਸਿੰਘ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਮੰਗਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਪੰਜਾਬ DGP ਨੇ ਅਫ਼ਸਰਾਂ ਨੂੰ ਜਾਰੀ ਕਰ 'ਤੇ ਵੱਡੇ ਹੁਕਮ, 10 ਦਿਨਾਂ ਦੇ ਅੰਦਰ-ਅੰਦਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8