ਕਾਦੀਆਂ ''ਚ ਬੇਖ਼ੌਫ਼ ਵਿੱਕ ਰਹੀ ਹੈ ਚਾਇਨਾ ਡੋਰ, ਰਾਹਗੀਰਾਂ ਦੀ ਜਾਨ ‘ਤੇ ਬਣੀ ਆਫ਼ਤ
Monday, Dec 01, 2025 - 06:05 PM (IST)
ਕਾਦੀਆਂ (ਜ਼ੀਸ਼ਾਨ)– ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪਤੰਗਬਾਜ਼ੀ ਦਾ ਸ਼ੌਕ ਵੱਧਣ ਲੱਗ ਪਿਆ ਹੈ, ਪਰ ਇਸ ਦੇ ਨਾਲ ਹੀ ਮੌਤ ਬਨਕੇ ਮੰਡਰਾਉਂਦੀ ਚਾਈਨੀਜ਼ ਡੋਰ ਨੇ ਫਿਰ ਇੱਕ ਵਾਰ ਸ਼ਹਿਰ ਵਿੱਚ ਖਤਰਾ ਪੈਦਾ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਹਰ ਸਾਲ ਪਾਬੰਦੀ ਦੇ ਦਾਵਿਆਂ ਦੇ ਬਾਵਜੂਦ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ। ਸਥਾਨਕ ਲੋਕਾਂ ਦੇ ਮੁਤਾਬਕ ਚਾਈਨੀਜ਼ ਡੋਰ ਵੇਚਣ ਵਾਲੇ ਦੁਕਾਨਦਾਰ ਮਹੀਨਿਆਂ ਪਹਿਲਾਂ ਹੀ ਸਟਾਕ ਇਕੱਠਾ ਕਰ ਲੈਂਦੇ ਹਨ ਅਤੇ 100–150 ਰੁਪਏ ਦਾ ਗੱਟੂ ਬਾਅਦ ਵਿੱਚ 600–1000 ਰੁਪਏ ਤੱਕ ਵੇਚ ਕੇ ਵੱਧ ਮੁਨਾਫ਼ਾ ਕਮਾਉਂਦੇ ਹਨ। ਸ਼ਹਿਰ ਵਿੱਚ ਇਸ ਦੀ ਖੁੱਲ੍ਹੇਆਮ ਵਿਕਰੀ ਇਹ ਸਵਾਲ ਪੈਦਾ ਕਰਦੀ ਹੈ ਕਿ ਜਦੋਂ ਵਿਕਰੀ ’ਤੇ ਪਾਬੰਦੀ ਹੈ ਤਾਂ ਪਤੰਗਬਾਜ਼ ਚਾਇਨਾ ਡੋਰ ਕਿੱਥੋਂ ਲਿਆ ਰਹੇ ਹਨ?
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਅੱਜ ਕਈ ਲੋਕਾਂ ਦੀਆਂ ਮੋਟਰਸਾਈਕਲਾਂ ਅਤੇ ਕੁਝ ਮਹਿਲਾਵਾਂ ਦੇ ਪੈਰਾਂ ਵਿੱਚ ਚਾਈਨੀਜ਼ ਡੋਰ ਫਸਦੀ ਵੇਖੀ ਗਈ। ਮੁਹੱਲਾ ਧਰਮਪੁਰਾ ਦੇ ਇੱਕ ਦੁਕਾਨਦਾਰ ਨੇ ਸਮੇਂ ਸਿਰ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਬਜ਼ੁਰਗ ਮਹਿਲਾ ਨੂੰ ਰੋਕ ਕੇ ਉਨ੍ਹਾਂ ਦੇ ਪੈਰਾਂ ਅਤੇ ਗੱਡੀ ਵਿਚੋਂ ਫਸੀ ਡੋਰ ਕੱਢ ਕੇ ਵੱਡਾ ਹਾਦਸਾ ਟਾਲ ਦਿੱਤਾ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਲੋਕਾਂ ਨੇ ਕਿਹਾ ਕਿ ਹਰ ਵਾਰ ਕੋਈ ਮਦਦ ਲਈ ਮੌਜੂਦ ਨਹੀਂ ਹੁੰਦਾ, ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਜਾਨ ਖਤਰੇ ਵਿੱਚ ਨਾ ਪਏ। ਚਾਇਨਾ ਡੋਰ ਨਾਲ ਹਰ ਸਾਲ ਲੋਕਾਂ ਦੇ ਗਲੇ, ਚਿਹਰੇ, ਹੱਥ-ਪੈਰ ਕੱਟਦੇ ਹਨ। ਪੰਛੀਆਂ ਦੀਆਂ ਮੌਤਾਂ ਵੀ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ। ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਚਾਇਨਾ ਡੋਰ ’ਤੇ ਸਖ਼ਤ ਪਾਬੰਦੀ ਅਤੇ ਤੁਰੰਤ ਛਾਪੇਮਾਰੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
