ਪੰਜਾਬ ਸਰਕਾਰ ਅਮਨ-ਕਾਨੂੰਨ ਨੂੰ ਬਹਾਲ ਰੱਖਣ ’ਚ ਬੁਰੀ ਤਰ੍ਹਾਂ ਅਸਫਲ : ਭਰੋਵਾਲ

01/04/2020 8:52:56 PM

ਤਰਨਤਾਰਨ, (ਬਲਵਿੰਦਰ ਕੌਰ)- ਪੰਜਾਬ ਸਰਕਾਰ ਦੇ ਅਮਨ-ਕਾਨੂੰਨ ਨੂੰ ਬਹਾਲ ਰੱਖਣ ’ਚ ਬੁਰੀ ਤਰ੍ਹਾਂ ਅਸਫਲ ਰਹਿਣ ਕਾਰਣ ਪੰਜਾਬ ਗੈਂਗਸਟਰਾਂ ਦੀ ਧਰਤੀ ਬਣ ਗਿਆ ਹੈ, ਜਿਸ ਕਾਰਣ ਹਰੇਕ ਅਮਨ ਪਸੰਦ ਸ਼ਹਿਰੀ ਡਰ ਖੌਫ਼ ਦੇ ਮਾਹੌਲ ’ਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਸਥਾਨਿਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਭਰੋਵਾਲ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦਾ ਇੰਨਾ ਮਾਡ਼ਾ ਹਾਲ ਹੈ ਕਿ ਇਸ ਮਾਮਲੇ ’ਚ ਬਿਹਾਰ, ਯੂ. ਪੀ. ਨੂੰ ਵੀ ਪਿੱਛੇ ਸੁੱਟ ਗਿਆ ਹੈ, ਜਿੱਥੇ ਪਰਿਵਾਰਾਂ ’ਚ ਅਜਿਹਾ ਡਰ ਹੈ ਕਿ ਕਿਤੇ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੀ ਕਿਸੇ ਗੈਂਗਸਟਰਾਂ ਦੀ ਭੇਟ ਨਾ ਚਡ਼੍ਹ ਜਾਵੇ। ਕਿਉਂਕਿ ਮਾਮੂਲੀ-ਮਾਮੂਲੀ ਗੱਲਾਂ ’ਤੇ ਹੀ ਲੋਕਾਂ ਨੂੰ ਬੇਖੌਫ਼ ਹੋ ਕੇ ਗੋਲੀਆਂ ਮਾਰ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਗੁੰਡਾਗਰਦੀ ਦੀ ਸਿਖਰ ਹੈ। ਭਰੋਵਾਲ ਨੇ ਕਿਹਾ ਕਿ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਸਿਆਸੀ ਲੀਡਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਇਹ ਅਜਿਹੀ ਅੱਗ ਹੈ ਜੋ ਜਦ ਭਖ ਜਾਵੇ ਤਾਂ ਇਹ ਸਭ ਨੂੰ ਆਪਣੇ ਲਪੇਟੇ ’ਚ ਲੈ ਲੈਂਦੀ ਹੈ।


Bharat Thapa

Content Editor

Related News