ਕੀ ਪੰਜਾਬ ਨੂੰ ਦਹਿਲਾਉਣ ਤੋਂ ਰੋਕਣ ’ਚ ਇਸ ਤਰ੍ਹਾਂ ਰੋਕ ਪਾਏਗੀ ਪੁਲਸ ?

05/23/2022 5:53:44 PM

ਤਰਨਤਾਰਨ (ਰਮਨ) - ਸਰਹੱਦੀ ਜ਼ਿਲ੍ਹੇ ਨਾਲ ਲੱਗਦੇ ਗੁਆਂਢੀ ਦੇਸ਼ ’ਚ ਬੈਠੇ ਦੇਸ਼ ਵਿਰੋਧੀ ਸੰਗਠਨ ਆਰ.ਡੀ.ਐੱਕਸ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਪੰਜਾਬ ਨੂੰ ਦਹਿਲਾਉਣ ਲਈ ਜ਼ੋਰ ਅਜਮਾਇਸ਼ ਕਰ ਰਹੇ ਹਨ। ਇਸ ਨੂੰ ਰੋਕਣ ’ਚ ਜਿੱਥੇ ਪੁਲਸ ਵਲੋਂ ਆਪਣੀ ਕਾਰਗੁਜਾਰੀ ਦੌਰਾਨ ਸਹੀ ਕੰਮ ਕੀਤਾ ਜਾ ਰਿਹਾ, ਉੱਥੇ ਪੰਜਾਬ ਨੂੰ ਹਾਈ ਅਲਰਟ ਕੀਤਾ ਜਾ ਚੁੱਕਾ ਹੈ। ਜ਼ਿਲ੍ਹੇ ਅੰਦਰ ਐੱਸ.ਐੱਸ.ਪੀ. ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੁਲਸ ਨਾਕੇ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਸ਼ਹਿਰ ਦੇ ਵੱਖ-ਵੱਖ ਚੌਂਕਾਂ ਤੋਂ ਮਿਲੀ, ਜਿੱਥੇ ਪੁਲਸ ਜ਼ਿਆਦਾਤਰ ਗਾਇਬ ਨਜ਼ਰ ਆਈ। ਜ਼ਿਕਰਯੋਗ ਹੈ ਕਿ ਪੁਲਸ ਦੀ ਗੈਰ ਹਾਜ਼ਰੀ ਦੌਰਾਨ ਕੋਈ ਵੀ ਦੇਸ਼ ਵਿਰੋਧੀ ਅਨਸਰ ਸ਼ਹਿਰ ’ਚ ਦਾਖਲ ਹੋ ਕਿਸੇ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਥਾਨਕ ਅੰਮ੍ਰਿਤਸਰ ਬਾਈਪਾਸ ਚੌਕ ਵਿਖੇ ਪੁਲਸ ਆਪਣੇ ਨਾਕੇ ਤੋਂ ਗਾਇਬ ਨਜ਼ਰ ਆਈ, ਜਿੱਥੇ ਬਿਨਾਂ ਰੋਕ-ਟੋਕ ਬਾਹਰੀ ਜ਼ਿਲ੍ਹਿਆਂ ਤੋਂ ਆਉਣ ਵਾਲੇ ਕਈ ਤਰ੍ਹਾਂ ਦੇ ਵਾਹਨ ਧੜੱਲੇ ਨਾਲ ਸ਼ਹਿਰ ’ਚ ਦਾਖਲ ਹੁੰਦੇ ਨਜ਼ਰ ਆਏ। ਇਨ੍ਹਾਂ ਵਾਹਨਾਂ ’ਚ ਕੋਈ ਧਮਾਕੇਖੇਜ਼ ਸਮੱਗਰੀ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਵੀ ਲਿਆ ਸਕਦਾ ਹੈ। ਪੁਲਸ ਕਰਮਚਾਰੀਆਂ ਦਾ ਮੇਨ ਚੌਕ ’ਚ ਲਗਾਏ ਗਏ ਨਾਕੇ ਤੋਂ ਗਾਇਬ ਹੋਣਾ, ਇਕ ਵੱਡਾ ਸਵਾਲ ਪੈਦਾ ਕਰਦਾ ਹੈ। ਇਸੇ ਤਰ੍ਹਾਂ ਨੂਰਦੀ ਅੱਡਾ, ਜੰਡਿਆਲਾ ਚੌਕ ’ਚ ਤਾਇਨਾਤ ਪੁਲਸ ਕਰਮਚਾਰੀ ਵੀ ਗਾਇਬ ਨਜ਼ਰ ਆਏ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਉੱਧਰ ਪੁਲਸ ਵਲੋਂ ਦਿਨ-ਰਾਤ ਵਾਹਨਾਂ ਦੀ ਕੀਤੀ ਜਾਂਦੀ ਚੈਕਿੰਗ ਸਬੰਧੀ ਦਾਅਵੇ ਕੀਤੇ ਜਾਂਦੇ ਵੇਖੇ ਜਾ ਸਕਦੇ ਹਨ ਪਰ ਅਸਲੀਅਤ ਵਿਚ ਰਾਤ ਸਮੇਂ ਪੁਲਸ ਵਲੋਂ ਕੋਈ ਖਾਸ ਨਾਕਾਬੰਦੀ ਜਾਂ ਗਸ਼ਤ ਨਹੀਂ ਕੀਤੀ ਜਾ ਰਹੀ। ਨਾਕਿਆਂ ਦੇ ਤਾਇਨਾਤ ਪੁਲਸ ਕਰਮਚਾਰੀਆਂ ਵਲੋਂ ਉਦੋਂ ਤੱਕ ਡਿਊਟੀ ਕੀਤੀ ਜਾਂਦੀ ਹੈ, ਜਦੋਂ ਤੱਕ ਚੈਕਿੰਗ ਕਰਨ ਵਾਲੇ ਅਧਿਕਾਰੀ ਵਾਪਸ ਮੁੜ ਨਹੀਂ ਜਾਂਦੇ। ਇਸ ਨੂੰ ਵੇਖ ਲੋਕਾਂ ਦੀ ਸੁਰੱਖਿਆ ਸਬੰਧੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਐੱਸ.ਐੱਸ.ਪੀ. ਵਲੋਂ ਦਫ਼ਤਰੀ ਕੰਮ ਕਾਜ ਖ਼ਤਮ ਕਰਨ ਉਪਰੰਤ ਸ਼ਹਿਰ ’ਚ ਚੱਕਰ ਲਗਾਏ ਜਾਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਚਲੇ ਜਾਂਦੇ ਹਨ ਤਾਂ ਉਸ ਉਪਰੰਤ ਪੁਲਸ ਕਰਮਚਾਰੀਆਂ ਵਲੋਂ ਇਕ-ਦੂਸਰੇ ਨੂੰ ਸੂਚਨਾ ਦੇ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਪ੍ਰਾਈਵੇਟ ਕਾਰ ’ਚ ਕੀਤੀ ਜਾਵੇਗੀ ਚੈਕਿੰਗ-
ਐੱਸ.ਐੱਸ.ਪੀ ਰਣਜੀਤ ਸਿੰਘ ਨੇ ਦੱਸਿਆ ਕਿ ਜੇ ਕੋਈ ਪੁਲਸ ਮੁਲਾਜ਼ਮ ਆਪਣੇ ਨਾਕਿਆਂ ਤੋਂ ਗਾਇਬ ਰਹਿੰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕਰਨ ਵਿਚ ਦੇਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪ੍ਰਾਈਵੇਟ ਕਾਰ ਰਾਹੀਂ ਅਚਾਨਕ ਚੈਕਿੰਗ ਕਰਨਗੇ।


rajwinder kaur

Content Editor

Related News