ਪੱਟੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਹੱਲ: ਲਾਲਜੀਤ ਸਿੰਘ ਭੁੱਲਰ

11/17/2022 3:57:41 PM

ਪੱਟੀ (ਸੌਰਭ)- ਕੁੱਲਾ ਚੌਂਕ ਤੋਂ ਲੈ ਕੇ ਪੱਟੀ ਮੋੜ ਤੱਕ ਸੜਕ ’ਚ ਵੱਡੇ-ਵੱਡੇ ਟੋਏ ਹੋਣ ਕਾਰਨ ਕਈ ਵਾਰ ਲੋਕਾਂ ਨੂੰ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਵੱਡਾ ਕਾਰਨ ਪਿਛਲੀ ਸਰਕਾਰ ਵਲੋਂ ਸੜਕ ਨੂੰ ਬਿਨਾਂ ਵੱਡਾ ਕੀਤਿਆਂ ਸੜਕਾਂ ’ਚ ਡਵਾਈਡਰ ਲਗਾਏ ਹਨ। ਕੁੱਲਾਂ ਚੌਂਕ ਤੋਂ ਲੈ ਕੇ ਪੱਟੀ ਮੋੜ ਤੱਕ ਸਕੂਲ ਜ਼ਿਆਦਾ ਹੋਣ ਕਾਰਨ ਸੜਕ ’ਤੇ ਹਮੇਸ਼ਾ ਆਵਾਜਾਈ ਬਣੀ ਰਹਿੰਦੀ ਹੈ ਪਰ ਕਈ ਮਹੀਨਿਆਂ ਤੋਂ ਸੜਕ ’ਚ ਪਏ ਵੱਡੇ-ਵੱਡੇ ਟੋਇਆਂ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਦੀ ਬਿਆਨਬਾਜ਼ੀ ’ਤੇ ਭੜਕੇ ਬਿਕਰਮ ਮਜੀਠੀਆ, ਕੀਤਾ ਧਮਾਕੇਦਾਰ ਟਵੀਟ

ਡਾ.ਭੀਮ ਰਾਓ ਅੰਬੇਦਕਰ ਪਾਰਕ ਦੀ ਅਣਦੇਖੀ

ਇਸੇ ਤਰ੍ਹਾਂ ਡਾ. ਭੀਮ ਰਾਓ ਅੰਬੇਦਕਰ ਪਾਰਕ ਰੇਗਰ ਕਾਲੋਨੀ ਦੀ ਦੇਖ-ਰੇਖ ਨਾ ਹੋਣ ਕਾਰਨ ਪਾਰਕ ਦੀ ਹਾਲਤ ਦਿਨੋਂ-ਦਿਨ ਖ਼ਸਤਾ ਹੁੰਦੀ ਜਾ ਰਹੀ ਹੈ। ਪਾਰਕ ਅੰਦਰ ਲੋਕਾਂ ਵਲੋਂ ਆਪਣੇ ਘਰਾਂ ਦਾ ਕੂੜਾ-ਕਰਕਟ ਸੁੱਟਿਆ ਜਾ ਰਿਹਾ ਹੈ। ਪਾਰਕ ’ਚ ਲੱਗੇ ਕੀਮਤੀ ਪੌਦਿਆਂ ਦੀ ਦੇਖ-ਰੇਖ ਨਾ ਹੋਣ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਪਾਰਕ ਦੀ ਸੁੰਦਰਤਾ ਨੂੰ ਘਾਹ-ਫੂਸ ਵਿਗਾੜ ਰਹੇ ਹਨ।

ਪੱਟੀ ਸ਼ਹਿਰ ਦੀ ਮੇਨ ਸੜਕ ਦੀ ਮੁਰੰਮਤ ਕਰਨ ਦੀ ਮੰਗ

ਪੱਟੀ ਸ਼ਹਿਰ ਰੇਲਵੇ ਫਾਟਕ ਤੋਂ ਲੈ ਕੇ ਥਾਣੇ ਤੱਕ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਮੇਨ ਬਾਜ਼ਾਰ ਦੀਆਂ ਵਿਚ ਪਏ ਟੋਇਆਂ ਦੀ ਮੁਰੰਮਤ ਕਰਵਾਈ ਜਾਵੇ ਜਾਂ ਫ਼ਿਰ ਸੜਕ ਦਾ ਨਵੀਨੀਕਰਨ ਕੀਤਾ ਜਾਵੇ। ਦੱਸਣਯੋਗ ਹੈ ਕਿ ਇਹ ਸੜਕ ਬਣੇ ਨੂੰ 20 ਸਾਲ ਤੋਂ ਉੱਪਰ ਹੋ ਗਏ ਹਨ, ਪਿਛਲੀਆਂ ਸਰਕਾਰਾਂ ਵਲੋਂ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। 


Anuradha

Content Editor

Related News