ਜਦੋਂ ਓਰਬਿਟ ਬੱਸ ਪਿੱਛੇ ਪੈ ਗਏ ਕੈਬਨਿਟ ਮੰਤਰੀ ਭੁੱਲਰ ਦੇ ਗੰਨਮੈਨ...
Tuesday, Apr 29, 2025 - 01:04 PM (IST)

ਜਲੰਧਰ (ਚੋਪੜਾ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨਜ਼ਦੀਕ ਬੱਸ ਸਟੈਂਡ ਦਾ ਅਚਾਨਕ ਮੁਆਇਨਾ ਕਰਨ ਮਗਰੋਂ ਜਲੰਧਰ ਬੱਸ ਸਟੈਂਡ ਫਲਾਈਓਵਰ ਹੇਠਾਂ ਪਹੁੰਚੇ, ਜਿੱਥੇ ਉਨ੍ਹਾਂ ਨਾਕਾਬੰਦੀ ਕਰ ਕੇ ਪ੍ਰਾਈਵੇਟ ਬੱਸਾਂ ਦੀ ਜਾਂਚ ਕੀਤੀ। ਇਸ ਦੌਰਾਨ ਟਰਾਂਸਪੋਰਟ ਮੰਤਰੀ ਨਾਲ ਆਰ. ਟੀ. ਓ. ਬਲਬੀਰ ਰਾਜ ਸਿੰਘ ਅਤੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਬੱਸਾਂ ਦੇ ਪਰਮਿਟ, ਟੈਕਸ, ਆਰ. ਸੀ., ਡਰਾਈਵਿੰਗ ਲਾਇਸੈਂਸ ਸਮੇਤ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਕਾਂਗਰਸ ਦੇ MLA ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ
ਇਸ ਦੌਰਾਨ ਲਾਲਜੀਤ ਭੁੱਲਰ ਉਸ ਸਮੇਂ ਭੜਕ ਗਏ ਜਦੋਂ ਉਨ੍ਹਾਂ ਵੱਲੋਂ ਲਾਏ ਨਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਕੰਪਨੀ ਦੀ ਬੱਸ ਬਿਨਾਂ ਕਿਸੇ ਜਾਂਚ ਤੋਂ ਨਿਕਲ ਗਈ। ਜਦੋਂ ਟਰਾਂਸਪੋਰਟ ਮੰਤਰੀ ਦਾ ਧਿਆਨ ਸੁਖਬੀਰ ਬਾਦਲ ਦੀ ਆਰਬਿਟ ਬੱਸ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਆਪਣੇ ਗੰਨਮੈਨਾਂ ’ਤੇ ਭੜਕਦੇ ਹੋਏ ਬੱਸ ਨੂੰ ਰੋਕਣ ਲਈ ਕਿਹਾ ਪਰ ਉਦੋਂ ਤਕ ਡਰਾਈਵਰ ਬੱਸ ਨੂੰ ਭਜਾ ਕੇ ਉੱਥੋਂ ਨਿਕਲ ਚੁੱਕਾ ਸੀ। ਭੁੱਲਰ ਦੇ ਗੁੱਸੇ ਨੂੰ ਦੇਖਦੇ ਹੋਏ ਗੰਨਮੈਨਾਂ ਨੇ ਤੁਰੰਤ ਆਪਣੀ ਗੱਡੀ ਨਾਲ ਬੱਸ ਦਾ ਪਿੱਛਾ ਕੀਤਾ ਅਤੇ ਬੱਸ ਨੂੰ ਘੇਰ ਕੇ ਡਰਾਈਵਰ ਤੇ ਕਲੀਨਰ ਨੂੰ ਫੜ ਕੇ ਟਰਾਂਸਪੋਰਟ ਮੰਤਰੀ ਸਾਹਮਣੇ ਪੇਸ਼ ਕੀਤਾ।
ਇਹ ਖ਼ਬਰ ਵੀ ਪੜ੍ਹੋ - 'ਆਪ' ਆਗੂ ਦੀ ਧੀ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, Study Visa 'ਤੇ ਗਈ ਸੀ ਕੈਨੇਡਾ
ਲਾਲਜੀਤ ਭੁੱਲਰ ਵੱਲੋਂ ਬੱਸ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ’ਤੇ ਬੱਸ ਦੇ ਟੈਕਸ ਫਰਵਰੀ 2025 ਤਕ ਭੁਗਤੇ ਹੋਏ ਨਿਕਲੇ। ਡਰਾਈਵਰ ਤੋਂ ਬੱਸ ਦੀ ਆਰ. ਸੀ. ਮੰਗਣ ’ਤੇ ਉਸ ਨੇ ਦੱਸਿਆ ਕਿ ਬੱਸ ਦਾ ਐਕਸੀਡੈਂਟ ਹੋਣ ਕਾਰਨ ਆਰ. ਸੀ. ਕੋਰਟ ਕੇਸ ਵਿਚ ਜਮ੍ਹਾ ਹੈ, ਜਿਸ ’ਤੇ ਭੁੱਲਰ ਨੇ ਆਰ. ਟੀ. ਓ. ਨੂੰ ਆਰਬਿਟ ਬੱਸ ਦਾ ਟੈਕਸ ਅਤੇ ਆਰ. ਸੀ. ਦਾ ਚਲਾਨ ਕਰਨ ਲਈ ਕਿਹਾ। ਟਰਾਂਸਪੋਰਟ ਮੰਤਰੀ ਦੇ ਨਾਕੇ ਦੌਰਾਨ 16 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ ਟੈਕਸ ਅਤੇ ਆਰ. ਸੀ. ਨਾ ਹੋਣ ਕਾਰਨ 3 ਬੱਸਾਂ ਦੇ ਚਲਾਨ ਕਰਦੇ ਹੋਏ 2 ਬੱਸਾਂ ਨੂੰ ਇੰਪਾਊਂਡ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8