ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਨੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰ ਨੂੰ ਲੱਗਾ 23 ਲੱਖ ਰੁਪਏ ਦਾ ਜੁਰਮਾਨਾ

06/30/2022 10:14:15 AM

ਅੰਮ੍ਰਿਤਸਰ (ਰਮਨ) - ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਦੀ ਟੀਮ ਵਲੋਂ ਫਤਿਹਗੜ੍ਹ ਚੂੜੀਆਂ ਰੋਡ ’ਤੇ ਛਾਪੇਮਾਰੀ ਕਰ ਕੇ ਬਿਜਲੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੀਮ ਨੇ ਇਕ ਘਰ ਵਿਚ ਲੱਗੇ ਬਿਜਲੀ ਦੇ ਮੀਟਰ ਤੋਂ ਸਿੱਧੀ ਕੁੰਡੀ ਲਗਾ ਕੇ ਚੋਰੀ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਇਨਫੋਰਸਮੈਂਟ ਵਿਭਾਗ ਅਨੁਸਾਰ ਬਿਜਲੀ ਮੀਟਰ ’ਤੇ ਲੋਡ ਘੱਟ ਸੀ ਅਤੇ 48 ਕਿਲੋਵਾਟ ਦਾ ਲੋਡ ਚੱਲ ਰਿਹਾ ਸੀ। ਟੀਮ ਨੇ ਮੀਟਰ ਉਤਾਰ ਕੇ ਚੈਕਿੰਗ ਕਰਨ ਉਪਰੰਤ ਖਪਤਕਾਰ ਨੂੰ 23 ਲੱਖ ਰੁਪਏ ਜੁਰਮਾਨਾ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਮੀਟਰ ਨਾਲ ਛੇੜਛਾੜ ਕਰਨ ਵਾਲੇ ਨੂੰ ਪਾਇਆ 2 ਲੱਖ 80 ਹਜ਼ਾਰ ਰੁਪਏ ਜੁਰਮਾਨਾ-ਦੂਜੇ ਪਾਸੇ ਥਾਣਾ ਐਂਟੀ ਪਾਵਰ ਥੈਫਟ ਵਿਚ ਵੀ ਕੇਸ ਦਰਜ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਚੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟੀਮ ਨੇ ਮਾਲ ਮੰਡੀ ਵਿੱਚ ਲੋਕਾਂ ਦੇ ਘਰਾਂ ਵਿਚੋਂ 6 ਬਿਜਲੀ ਮੀਟਰ ਸ਼ੱਕੀ ਹਾਲਤ ਵਿੱਚ ਪੈਕ ਕੀਤੇ ਹਨ, ਜਿਨ੍ਹਾਂ ਨੂੰ ਮੀਟਰ ਉਪਕਰਨ ਲੈਬ ਵਿੱਚ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਾਰੇ ਮੀਟਰਾਂ ਨਾਲ ਛੇੜਛਾੜ ਹੋਣ ਦਾ ਪਤਾ ਲੱਗਾ ਹੈ। ਮੀਟਰ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਖਪਤਕਾਰ ਨੂੰ 2 ਲੱਖ 80 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਉਸ ਨੂੰ ਕੰਪਾਊਂਡਿੰਗ ਫੀਸ ਜਮ੍ਹਾ ਕਰਵਾਉਣੀ ਪਵੇਗੀ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕਹੀ ਇਹ ਗੱਲ


rajwinder kaur

Content Editor

Related News