ਤਰਨਤਾਰਨ ''ਚ 2 ਦਿਨ ਬਿਜਲੀ ਰਹੇਗੀ ਬੰਦ
Sunday, Dec 28, 2025 - 11:42 AM (IST)
ਤਰਨਤਾਰਨ(ਆਹਲੂਵਾਲੀਆ)- 132 ਕੇ. ਵੀ. ਏ. ਸਬ ਸਟੇਸ਼ਨ ਤਰਨ ਤਰਨ ਤੋਂ ਚਲਦੇ 11 ਕੇ.ਵੀ ਸਿਟੀ 1 ਅਤੇ ਸਿਟੀ 6 ਫੀਡਰ ਦੀ ਜਰੂਰੀ ਮੁਰੰਮਤ ਕਰਨ ਕਰ ਕੇ 29 ਦਸੰਬਰ ਸੋਮਵਾਰ ਤੇ 30 ਦਸੰਬਰ ਮੰਗਲਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਲੋਹੜੀ ਨੇੜੇ ਆਉਂਦੇ ਹੀ 'ਖੂਨੀ ਡੋਰ' ਦਾ ਖੇਡ ਸ਼ੁਰੂ, ਹੁਣ ਪੁਲਸ ਵੱਲੋਂ ਡਰੋਨ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ
ਇਨ੍ਹਾਂ ਦੋਵਾਂ ਫੀਡਰਾਂ ਤੋਂ ਚਲਦੇ ਇਲਾਕੇ ਕਾਜ਼ੀਕੋਟ ਰੋਡ, ਚੰਦਰ ਕਲੋਨੀ ,ਸਰਹਾਲੀ ਰੋਡ, ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ , ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ ,ਸਰਦਾਰ ਇਨਕਲੇਵ, ਗੁਰਬਖਸ਼ ਕਲੋਨੀ, ਮੁਹੱਲਾ ਜਸਵੰਤ ਸਿੰਘ ,ਹੋਲੀ ਸਿਟੀ, ਕੋਹੜ ਅਹਾਤਾ, ਪਲਾਸੌਰ ਰੋਡ, ਛੋਟਾ ਕਾਜੀਕੋਟ ਅਤੇ ਜੈ ਦੀਪ ਕਲੋਨੀ ਤਰਨ ਤਾਰਨ ਆਦਿ ਦੇ ਏਰੀਏ ਬੰਦ ਰਹਿਣਗੇ । ਇਹ ਜਾਣਕਾਰੀ ਇੰਜੀ. ਨਰਿੰਦਰ ਸਿੰਘ ਉਪ ਮੰਡਲ ਅਫਸਰ ਸ਼ਹਿਰੀ ਤਰਨ ਤਾਰਨ , ਜੇ.ਈ. ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ ਅਤੇ ਇੰਜੀਨੀਅਰ ਹਰਜਿੰਦਰ ਸਿੰਘ ਜੇ.ਈ. ਨੇ ਦਿੱਤੀ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
