ਨਵੇਂ ਸਾਲ ਤੇ ਧੁੰਦ ਦੇ ਚੱਲਦਿਆਂ ਸਰਹੱਦੀ ਖ਼ੇਤਰ ''ਚ ਪੁਲਸ ਨੇ ਵਧਾਈ ਫੋਰਸ, ਨਾਕਿਆਂ ''ਤੇ BSF ਤਾਇਨਾਤ

Wednesday, Dec 27, 2023 - 05:31 PM (IST)

ਨਵੇਂ ਸਾਲ ਤੇ ਧੁੰਦ ਦੇ ਚੱਲਦਿਆਂ ਸਰਹੱਦੀ ਖ਼ੇਤਰ ''ਚ ਪੁਲਸ ਨੇ ਵਧਾਈ ਫੋਰਸ, ਨਾਕਿਆਂ ''ਤੇ BSF ਤਾਇਨਾਤ

ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਨਵੇਂ ਸਾਲ ਨੂੰ ਲੈ ਕੇ ਸਰਹੱਦੀ ਸੈਕਟਰ ਬਮਿਆਲ ਵਿੱਚ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ। ਜਿਸ ਦੇ ਚੱਲਦੇ ਪੰਜਾਬ ਪੁਲਸ ਦੇ ਨਾਲ-ਨਾਲ ਬੀਐੱਸਐੱਫ ਦੇ ਜਵਾਨ ਵੀ ਸਰਹੱਦੀ ਖੇਤਰ ਵਿੱਚ ਚੱਲ ਰਹੀ ਸੈਕਿੰਡ ਲਾਈਨ ਆਫ ਡਿਫੈਂਸ ਦੀਆਂ ਚੌਕੀਆਂ 'ਤੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਅਣਚਾਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। 

ਤੁਹਾਨੂੰ ਦੱਸ ਦੇਈਏ ਕਿ ਦਰਅਸਲ 2016 'ਚ ਜ਼ਿਲ੍ਹਾ ਪਠਾਨਕੋਟ ਏਅਰ ਬੇਸ 'ਤੇ ਹੋਏ ਅੱਤਵਾਦੀ ਹਮਲੇ 'ਚ ਅੱਤਵਾਦੀਆਂ ਵੱਲੋਂ ਘੁਸਪੈਠ ਬਮਿਆਲ ਸੈਕਟਰ ਤੋਂ ਹੀ ਕੀਤੀ ਗਈ ਸੀ, ਜਿਸ ਦੀ ਪੁਸ਼ਟੀ ਉਸ ਸਮੇਂ ਆਈਐੱਨਏ ਨੇ ਵੀ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਬਮਿਆਲ ਸੈਕਟਰ 'ਚ ਲੰਮੇ ਸਮੇਂ ਤੋਂ ਸੰਵੇਦਨਸ਼ੀਲ ਰਿਹਾ ਹੈ। ਕਿਉਂਕਿ ਇਹ ਜੰਮੂ-ਕਸ਼ਮੀਰ ਨਾਲ ਵੀ ਸਰਹੱਦ ਸਾਂਝੀ ਕਰਦਾ ਹੈ।

ਇਹ ਵੀ ਪੜ੍ਹੋ- ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਕੀਤੀ ਖੁਦਕੁਸ਼ੀ

ਏਅਰ ਬੇਸ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀ ਨੇ ਬਮਿਆਲ ਵਿੱਚ ਸਕਿੰਡ ਲਾਈਨ ਆਫ ਡਿਫੈਂਸ ਸਥਾਪਿਤ ਕੀਤੀ ਸੀ। ਜਿਸ ਦੇ ਚਲਦੇ  ਬਮਿਆਲ ਤੋਂ ਪਠਾਨਕੋਟ ਤੱਕ ਸੈਕਿੰਡ ਲਾਈਨ ਡਿਫੈਂਸ ਤਹਿਤ ਕਰੀਬ ਸੱਤ ਚੌਕੀਆਂ ਬਣਾਈਆਂ ਗਈਆਂ ਹਨ। ਇਹ ਨਾਕੇ ਬੁਲੇਟ ਪਰੂਫ ਵਾਹਨਾਂ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਹੋਰ ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਸਨ ਤਾਂ ਜੋ ਸਰਹੱਦ ਤੋਂ ਆਉਣ-ਜਾਣ ਵਾਲੇ ਹਰ ਵਾਹਨ 'ਤੇ ਨਜ਼ਰ ਰੱਖੀ ਜਾ ਸਕੇ। ਜਿਸ ਕਾਰਨ ਹੁਣ ਤੱਕ ਸਰਹੱਦੀ ਸੈਕਟਰ ਬਮਿਆਲ ਨੂੰ ਇਨ੍ਹਾਂ ਚੌਕੀਆਂ ਰਾਹੀਂ ਸੁਰੱਖਿਅਤ ਮੰਨਿਆ ਜਾਂਦਾ ਹੈ। 

PunjabKesari

ਇਹ ਵੀ ਪੜ੍ਹੋ- ਹੌਂਸਲੇ ਨੂੰ ਸਲਾਮ: ਗੋਦੀ ਚੁੱਕਦੇ ਹੀ ਟੁੱਟ ਜਾਂਦੀਆਂ ਨੇ ਹੱਡੀਆਂ ਫਿਰ ਵੀ ਇਰਾਦੇ ਵੱਡੇ ਰੱਖਦੈ 2 ਫੁੱਟ ਕੱਦ ਵਾਲਾ ਸਰਦਾਰ

ਦਸੰਬਰ ਮਹੀਨੇ 'ਚ ਧੂੰਦ ਦੇ ਵੱਧਣ ਕਾਰਨ ਅਤੇ 2016 'ਚ ਵੀ 31 ਦਸੰਬਰ ਦੀ ਰਾਤ ਨੂੰ ਇਸ ਖੇਤਰ 'ਚੋਂ ਘੁਸਪੈਠ ਹੋਣ ਕਾਰਨ ਸੁਰੱਖਿਆ ਏਜੰਸੀਆਂ ਇਨ੍ਹਾਂ ਮਹੀਨਿਆਂ ਦੌਰਾਨ ਚੌਕਸ ਰਹਿੰਦੀਆਂ ਹਨ ਅਤੇ ਸਰਹੱਦ 'ਤੇ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਜਿਸ ਦੇ ਚੱਲਦਿਆਂ ਪੰਜਾਬ ਪੁਲਸ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।ਇਸ ਸਬੰਧ ਵਿੱਚ ਐੱਸ. ਐੱਸ. ਪੀ .ਪਠਾਨਕੋਟ  ਦਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸਾਲ ਅਤੇ ਧੁੰਦ ਨੂੰ ਮੁੱਖ ਰੱਖਦੇ ਹੋਏ ਪੁਲਸ ਵਲੋਂ ਪਠਾਨਕੋਟ ਜ਼ਿਲ੍ਹੇ ਦੀਆਂ ਨਾਕਿਆਂ 'ਤੇ ਫੋਰਸ ਦਾ ਵਾਧਾ ਕੀਤਾ ਗਿਆ ਹੈ।

 ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸੰਘਣੀ ਧੁੰਦ ਦੀ ਲਪੇਟ 'ਚ ਆਈ ਸਵਾਰੀਆਂ ਨਾਲ ਭਰੀ ਬੱਸ, ਪਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News