ਡਰੋਨ ਰਾਹੀਂ ਪੁੱਜੇ ਹਥਿਆਰਾਂ ਦਾ ਮਾਮਲਾ: ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Saturday, Sep 07, 2024 - 11:38 AM (IST)

ਡਰੋਨ ਰਾਹੀਂ ਪੁੱਜੇ ਹਥਿਆਰਾਂ ਦਾ ਮਾਮਲਾ: ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਤਰਨਤਾਰਨ (ਰਮਨ)-ਬੀਤੀ 29 ਅਗਸਤ ਨੂੰ ਸੀ.ਆਈ.ਏ. ਸਟਾਫ ਤਰਨਤਾਰਨ ਦੀ ਪੁਲਸ ਨੇ ਗੁਆਂਢੀ ਦੇਸ਼ ਪਾਕਿਸਤਾਨ ’ਚ ਮੌਜੂਦ ਮਾੜੇ ਅਨਸਰਾਂ ਨਾਲ ਸਬੰਧ ਬਣਾਉਂਦੇ ਹੋਏ ਡਰੋਨ ਦੀ ਮਦਦ ਨਾਲ ਹਥਿਆਰਾਂ ਦੀਆਂ ਖੇਪਾਂ ਮੰਗਵਾਉਣ ਵਾਲੇ 2 ਮੁਲਜ਼ਮਾਂ ਨੂੰ ਇਕ ਸਵਿਫਟ ਕਾਰ, 4 ਗਲਾਕ ਪਿਸਤੌਲ 9 ਐੱਮ.ਐੱਮ, 4 ਲੱਖ 80 ਹਜ਼ਾਰ ਰੁਪਏ ਦੀ ਹਵਾਲਾ ਰਾਸ਼ੀ ਅਤੇ 7 ਜਿੰਦਾ ਰੌਂਦ ਸਣੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਸਬੰਧੀ ਪੁਲਸ ਵੱਲੋਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਾ ਦੁਖਾਂ ਦਾ ਪਹਾੜ, 2 ਮਹੀਨੇ ਪਹਿਲਾਂ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ ਮੌਤ

ਇਸ ਸਬੰਧੀ ਐੱਸ. ਐੱਸ. ਪੀ. ਨੇ ਦੱਸਿਆ ਕਿ ਕਾਬੂ ਕੀਤੇ ਹਰਪ੍ਰੀਤ ਸਿੰਘ ਹੈਪੀ ਦੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦਾ ਇਕ ਹੋਰ ਸਾਥੀ, ਜਿਸ ਦਾ ਨਾਮ ਨਿਰਵੈਲ ਸਿੰਘ ਉਰਫ ਰਵੇਲਾ ਪੁੱਤਰ ਮੰਗਲ ਸਿੰਘ ਵਾਸੀ ਠੱਠੀਆਂ ਜ਼ਿਲ੍ਹਾ ਅੰਮ੍ਰਿਤਸਰ ਹੈ ਜੋ ਪਾਕਿਸਤਾਨ ਤੋਂ ਡਰੋਨ ਦੀ ਮਦਦ ਨਾਲ ਹੈਰੋਇਨ ਦੀਆਂ ਖੇਪਾਂ ਮੰਗਵਾਉਂਦਾ ਹੈ। ਇਸ ਦੌਰਾਨ ਪੁਲਸ ਨੇ ਸਖ਼ਤੀ ਨਾਲ ਵੱਖ-ਵੱਖ ਟੀਮਾਂ ਰਵਾਨਾ ਕਰਦੇ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਪੁਲਸ ਵੱਲੋਂ ਹਾਈਵੇ ਨੇੜੇ ਬੰਡਾਲਾ ਪਿੰਡ ਮੋੜ ਤੋਂ ਨਿਰਵੈਲ ਸਿੰਘ ਉਰਫ ਰਵੇਲਾ ਨੂੰ 2 ਪਿਸਤੌਲ ਗਲੋਕ 9 ਐੱਮ.ਐੱਮ (ਮੇਡ ਇਨ ਆਸਟਰੀਆ), 1 ਪਿਸਤੌਲ 32 ਬੋਰ ਸਮੇਤ 3 ਮੈਗਜ਼ੀਨ ਅਤੇ 2 ਰੌਂਦ ਬਰਾਮਦ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਹਥਿਆਰ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਭਾਰਤ ਪੁੱਜੇ ਹਨ।

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News