ਬਲਾਕ ਸੰਮਤੀ ਬਮਿਆਲ ਤੋਂ ''ਆਪ'' ਨੇ ਜਿੱਤੀ ਸੀਟ
Wednesday, Dec 17, 2025 - 05:13 PM (IST)
ਬਮਿਆਲ ( ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਭੋਆ ਅਧੀਨ ਆਉਂਦੇ ਬਲਾਕ ਬਮਿਆਲ ਵਿੱਚ ਜਿੱਥੇ ਤ੍ਰਿਕੌਣੀ ਟੱਕਰ ਵੇਖਣ ਨੂੰ ਮਿਲੀ ਹੈ। ਇਸ ਸੀਟ 'ਤੇ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਜਿੱਤ ਦੀ ਆ ਰਹੀ ਹੈ , ਉੱਥੇ ਹੀ ਇਸ ਸੀਟ 'ਤੇ ਇਸ ਵਾਰ ਬਲਾਕ ਸੰਮਤੀ ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਧਰਮਪਾਲ ਨੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਤਰਨਤਾਰਨ ’ਚੋਂ ਬਰਾਮਦ ਹੋਇਆ ਪਾਕਿਸਤਾਨੀ ਗੁਬਾਰਾ, Code Word ਵੀ ਕਾਗਜ਼ 'ਤੇ ਲਿਖਿਆ ਮਿਲਿਆ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਲਈ ਕਾਫੀ ਚੁਣੌਤੀ ਵਾਲੀ ਸੀਟ ਸੀ ਕਿਉਂਕਿ ਇਹ ਹਲਕਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਵਿਧਾਨ ਸਭਾ ਹਲਕੇ ਅੰਦਰ ਸਭ ਤੋਂ ਵੱਧ ਵੋਟਰਾਂ ਵਾਲੇ ਹਲਕੇ ਨਾਲ ਮੰਨਿਆ ਜਾਂਦਾ ਸੀ, ਜਿਸ ਕਾਰਨ ਆਮ ਆਦਮੀ ਪਾਰਟੀ ਲਈ ਇਸ ਸੀਟ ਤੋਂ ਜਿੱਤਣਾ ਸਭ ਤੋਂ ਵੱਡੀ ਚੁਣੋਤੀ ਵਾਲੀ ਗੱਲ ਸੀ । ਇਸ ਸੀਟ ਤੋਂ 'ਆਪ' ਦੇ ਆਗੂ ਧਰਮਪਾਲ ਨੇ 473 ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਵੀ ਦਿੱਤੀ ਚਿਤਾਵਨੀ
