ਪੰਜਾਬ ਪੁਲਸ ਤੇ BSF ਨੇ ਪਾਕਿ ਸਮੱਗਲਰਾਂ ਦਾ ਤੋੜਿਆ ਲੱਕ, ਹਫ਼ਤੇ ''ਚ ਤੀਜੀ ਵਾਰ ਕਰੋੜਾਂ ਦੀ ਹੈਰੋਇਨ ਬਰਾਮਦ

06/10/2023 6:36:04 PM

ਲੋਪੋਕੇ (ਸਤਨਾਮ, ਨੀਰਜ)- ਪਾਕਿਸਤਾਨ ਆਪਣੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਜ ਨਹੀਂ ਆ ਰਿਹਾ। ਪਾਕਿ ਵੱਲੋਂ ਲਗਾਤਾਰ ਭਾਰਤੀ ਖ਼ੇਤਰਾਂ 'ਚ ਹੈਰੋਇਨ ਦੀ ਵੱਡੀ ਖੇਪ ਭੇਜੀ ਜਾ ਰਹੀ ਹੈ। ਇਹ ਹੈਰੋਇਨ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਨੇੜੇ ਭਾਰਤੀ ਖੇਤਰ 'ਚ ਭੇਜੀ ਜਾ ਰਹੀ ਹੈ। ਇਕ ਹਫ਼ਤੇ 'ਚ ਇਹ ਤੀਜੀ ਵਾਰ ਹੈਰੋਇਨ ਭੇਜੀ ਗਈ ਹੈ। ਲੋਪੋਕੇ ਪੁਲਸ ਅਤੇ ਬੀ.ਐੱਸ.ਐੱਫ ਨੇ ਸਾਂਝੇ ਅਪਰੇਸ਼ਨ ਦੌਰਾਨ ਤੀਜੀ ਵਾਰ ਫਿਰ ਕੋਸ਼ਿਸ਼ ਨੂੰ ਅਸਫ਼ਲ ਕਰਕੇ ਪਾਕਿਸਤਾਨੀ ਮਨਸੂਬਿਆਂ ਅਤੇ ਸਮਗਲਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ- ਆਸਾਮ 'ਚ ਡਿਊਟੀ ਕਰ ਰਹੇ ਪੰਜਾਬ ਦੇ ਫ਼ੌਜੀ ਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਅੱਜ ਸਵੇਰੇ ਤੜਕਸਾਰ 4.30 ਭਾਰਤੀ ਖ਼ੇਤਰ 'ਚ ਡਰੋਨ ਦੀ ਹਲਚਲ ਦਿਖਾਈ ਦਿੱਤੀ। ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ ਹਰਪਾਲ ਸਿੰਘ ਸੋਹੀ ਅਤੇ ਬੀ.ਐੱਸ.ਐੱਫ਼ ਚੌਂਕੀ ਬੀ.ਓ.ਪੀ ਰੀਅਲ ਚੌਂਕੀ ਹਰਕਤ ਵਿਚ ਆ ਗਏ।  ਇਸ ਦੌਰਾਨ ਪੁਲਸ ਅਤੇ ਬੀ.ਐੱਸ.ਐੱਫ ਨੇ ਸਾਂਝਾ ਸਰਚ ਅਭਿਆਨ ਚਲਾਇਆ, ਇਸ ਸਾਂਝੇ ਅਪ੍ਰੇਸ਼ਨ ਦੌਰਾਨ 5 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਵਿਚ ਤੀਜੀ ਵਾਰ ਡਰੋਨ ਰਾਹੀਂ ਹੈਰੋਇਨ ਭਾਰਤੀ ਖ਼ੇਤਰ 'ਚ ਭੇਜੀ ਗਈ ਹੈ। 

ਇਹ ਵੀ ਪੜ੍ਹੋ- ਪਰਿਵਾਰਿਕ ਕਲੇਸ਼ ਨੇ ਲਈ ਮਾਸੂਮ ਧੀ ਦੀ ਜਾਨ, 2 ਸਾਲ ਪਹਿਲਾਂ ਇਲਾਜ ਦੁੱਖੋਂ ਜਹਾਨੋਂ ਤੁਰ ਗਿਆ ਸੀ ਪੁੱਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News