ਰਨਵੇ 'ਤੇ ਤਕਨੀਕੀ ਖਰਾਬੀ ਕਾਰਨ ਪਰਤਿਆ ਜਹਾਜ਼

09/17/2018 9:32:08 AM

ਅੰਮ੍ਰਿਤਸਰ, (ਇੰਦਰਜੀਤ)—ਰਨਵੇ 'ਤੇ ਰਫਤਾਰ ਫੜਦੇ ਹੀ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਣ ਵਾਲੇ ਜਹਾਜ਼ ਨੂੰ ਤਕਨੀਕੀ ਖਰਾਬੀ ਦੇ ਸੰਕੇਤ ਮਿਲੇ, ਜਿਸ ਦੇ ਨਤੀਜੇ ਵਜੋਂ ਜਹਾਜ਼ ਨੂੰ ਵਾਪਸ ਲਿਆਉਣਾ ਪਿਆ। ਜਾਣਕਾਰੀ ਮੁਤਾਬਿਕ ਰਾਤ 11:30 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਣ ਵਾਲੀ ਡੀ 7-184 ਉਡਾਣ ਦਾ ਜਹਾਜ਼ ਏਅਰ ਏਸ਼ੀਆ ਵੱਲੋਂ ਭੇਜਿਆ ਜਾ ਰਿਹਾ ਸੀ, ਜਹਾਜ਼ ਜਦੋਂ ਰਨਵੇ 'ਤੇ ਉਡਾਣ ਲੈਣ ਦੀ ਤਿਆਰੀ 'ਚ ਸੀ ਤਾਂ ਜਹਾਜ਼ ਦੇ ਚਾਲਕ ਦਲ ਨੂੰ ਜਹਾਜ਼ 'ਚ ਕੁਝ ਤਕਨੀਕੀ ਖਰਾਬੀ ਦੇ ਸੰਕੇਤ ਮਿਲੇ। ਚਾਲਕ ਦਲ ਨੇ ਮੁਸਤੈਦੀ ਨਾਲ ਜਹਾਜ਼ ਨੂੰ ਵਾਪਸ ਲਿਆਂਦਾ ਤੇ ਜਹਾਜ਼ ਦੀ ਤਕਨੀਕੀ ਜਾਂਚ 'ਚ ਟੈਕਨੀਕਲ ਸਟਾਫ ਜੁਟ ਗਿਆ। ਤਕਰੀਬਨ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਜਹਾਜ਼ ਨੂੰ ਦੁਬਾਰਾ ਉਡਾਣ ਲੈਣ ਦਾ ਗ੍ਰੀਨ ਸੰਕੇਤ ਮਿਲਿਆ। ਪਤਾ ਲੱਗਾ ਹੈ ਕਿ ਰਾਤ 1 ਵਜੇ ਤੋਂ ਬਾਅਦ ਇਸ ਉਡਾਣ ਨੇ ਦੁਬਾਰਾ ਉਡਾਣ ਭਰੀ।


Related News