ਸੇਵਾ ਕਾਰਜਾਂ ਵਿਚ ਮੋਹਰੀ ਚਿਨਮਯਾ ਮਿਸ਼ਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਅਭਿਜੈ ਚੋਪੜਾ

Monday, Aug 07, 2023 - 01:17 PM (IST)

ਸੇਵਾ ਕਾਰਜਾਂ ਵਿਚ ਮੋਹਰੀ ਚਿਨਮਯਾ ਮਿਸ਼ਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਅਭਿਜੈ ਚੋਪੜਾ

ਅੰਮ੍ਰਿਤਸਰ (ਜ. ਬ.)- ਸਮਾਜ ਵਿਚ ਬਹੁਤ ਘੱਟ ਲੋਕ ਅਜਿਹੇ ਮਿਲਣਗੇ, ਜੋ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕੁੱਝ ਸਮਾਂ ਕੱਢ ਕੇ ਲੋੜਵੰਦਾਂ ਦੀ ਸੇਵਾ ਲਈ ਅੱਗੇ ਆਉਂਦੇ ਹਨ। ਅਜਿਹੇ ਲੋਕ ਸਾਡੇ ਪ੍ਰੇਰਨਾ ਸਰੋਤ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕੇਸਰੀ ਦੇ ਮੈਨੇਜਿੰਗ ਡਾਇਰੈਕਟਰ ਅਭਿਜੈ ਚੋਪੜਾ ਨੇ 253ਵੇਂ ਚਿਨਮਯਾ ਵਿਧਵਾ ਰਾਸ਼ਨ ਤੇ ਮਾਸਿਕ ਪੈਨਸ਼ਨ ਵੰਡ ਪ੍ਰੋਗਰਾਮ ਦੌਰਾਨ ਆਪਣੇ ਕੁੰਜੀਵਤ ਭਾਸ਼ਣ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਕੋਈ ਵੀ ਕਰ ਸਕਦਾ ਹੈ ਪਰ ਉਸ ਸੇਵਾ ਦੇ ਪ੍ਰਾਜੈਕਟ ਨਾਲ ਹਮੇਸ਼ਾ ਜੁੜੇ ਰਹੋ ਤਾਂ ਜੋ ਉਹ ਸੇਵਾ ਨਿਰਵਿਘਨ ਬਣੀ ਰਹੇ, ਇਹ ਪ੍ਰਮਾਤਮਾ ਦੀ ਮੇਹਰ ਤੋਂ ਬਿਨਾਂ ਸੰਭਵ ਨਹੀਂ, ਇਸ ਜੀਵਨ ਵਿਚ ਕਰਮਾਂ ਅਤੇ ਸੇਵਾ-ਭਾਵ ਵਰਗੀਆਂ ਕਦਰਾਂ-ਕੀਮਤਾਂ ’ਤੇ ਧਿਆਨ ਦਿੰਦੇ ਰਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਨਮਯਾ ਆਸ਼ਰਮ ਅਤੇ ਭਾਵੰਜ ਆਸ਼ਰਮ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, 60 ਸਾਲ ਦੇ ਬਜ਼ੁਰਗ ਦਾ ਬੇਹਰਿਮੀ ਨਾਲ ਕਤਲ, ਵੱਢੇ ਹੱਥ-ਪੈਰ

ਚਿਨਮਯਾ ਆਸ਼ਰਮ ਸੇਵਾ-ਭਾਵ ਤੋਂ ਕਦੇ ਪਿੱਛੇ ਨਹੀਂ ਹੱਟਿਆ, ਇਥੋਂ ਤੱਕ ਕਿ ਕੋਰੋਨਾ ਕਾਲ ਵਿਚ ਵੀ ਭੈਣਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਮਿਸ਼ਨ ਦੇ ਇਸ ਸੇਵਾ ਕਾਰਜ ਦੇ 22 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭ ਕਾਮਨਾਮਾਂ ਦਿੱਤੀਆਂ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

PunjabKesari

ਇਹ ਵੀ ਪੜ੍ਹੋ- ਬੀਅਰ ਪੀ ਰਹੇ ਲੋਕਾਂ ਨੇ ਢਾਬੇ ’ਤੇ ਕੀਤਾ ਹੰਗਾਮਾ, ਇਤਰਾਜ਼ ਕਰਨ ’ਤੇ ਬਿਜਲੀ ਸਪਲਾਈ ਕਰ ਦਿੱਤੀ ਬੰਦ

ਇਸ ਦੌਰਾਨ ਸ਼੍ਰੀ ਅਭਿਜੈ ਚੋਪੜਾ ਜੀ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਦੇ ਦਾਦਾ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਸ਼ੁਰੂ ਕਰਵਾਏ ਸੇਵਾ ਕਾਰਜਾਂ ਵਿਚ ਉਨ੍ਹਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਚਿਨਮਯਾ ਮਿਸ਼ਨ ਦੇ ਪ੍ਰਧਾਨ ਅਵਿਨਾਸ਼ ਮਹਿੰਦਰੂ ਵੱਲੋਂ ਪਿਛਲੇ 22 ਸਾਲ ਇਸ ਸੇਵਾ ਕਾਰਜ ਨੂੰ ਅਣਥੱਕ ਰੂਪ ਨਾਲ ਨਿਭਾਏ ਜਾਣ ਦੀ ਪ੍ਰਸ਼ੰਸਾ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਕਾਰਜ ਵਿਚ ਮੋਹਰੀ ਚਿਨਮਯਾ ਮਿਸ਼ਨ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਨੌਜਵਾਨ ਪੀੜੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਦੇ ਆਏ ਹੋਏ ਮਹਿਮਾਨਾਂ ਵੱਲੋਂ ਸਮਾਗਮ ਵਿਚ ਸ਼ਾਮਲ ਭੈਣਾਂ ਨੂੰ ਫਾਈਲਾਂ ਸੌਂਪੀਆਂ ਗਈਆਂ।

ਇਹ ਵੀ ਪੜ੍ਹੋ- ਔਰਤਾਂ ’ਚ ਛਾਤੀ ਦੇ ਕੈਂਸਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ, ਇਸ ਜ਼ਿਲ੍ਹੇ 'ਚ ਰੋਜ਼ਾਨਾ 80 ਮਰੀਜ਼ਾਂ ਦੀ OPD

ਇਸ ਉਪਰੰਤ ਸਵਾਮੀ ਚਿਦਾ ਨੰਦ ਜੀ ਨੇ ਇਕ ਕਹਾਣੀ ਰਾਹੀਂ ਗੁਰੂ ਦੇ ਵਿਸ਼ਵਾਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਜੇਕਰ ਸਾਡੇ ਅੰਦਰ ਵਿਸ਼ਵਾਸ ਅਤੇ ਸ਼ਰਧਾ ਪ੍ਰਬਲ ਹੈ ਤਾਂ ਅਸੀਂ ਕਿਸੇ ਵੀ ਕਾਰਜ ਨੂੰ ਕਰ ਸਕਦੇ ਹਾਂ। ਸਵਾਮੀ ਜੀ ਵੱਲੋਂ ਮਹਮਾਨਾਂ ਨੂੰ ਤੋਹਫੇ ਭੇਟ ਕੀਤੇ ਗਏ। ਇਸ ਦੌਰਾਨ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਭਵੰਜ ਦੇ ਪ੍ਰਿੰਸੀਪਲ ਡਾ. ਅਨੀਤਾ ਭੱਲਾ ਤੇ ਅਸ਼ਵਿਨ ਮਲਹੋਤਰਾ ਨੇ ਦਾਨੀ ਸੱਜਣਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News