ਫਾਰਮਾ ਸੈਕਟਰ ’ਚ ਮੰਡਰਾਉਣ ਲੱਗੇ ‘ਜੰਗ ਦੇ ਕਾਲੇ ਬੱਦਲ’, ਦਵਾਈਆਂ ਦੀ ਕਮੀ ਤੇ ਕੀਮਤਾਂ 'ਚ ਭਾਰੀ ਉਛਾਲ

Thursday, Mar 19, 2026 - 03:59 PM (IST)

ਫਾਰਮਾ ਸੈਕਟਰ ’ਚ ਮੰਡਰਾਉਣ ਲੱਗੇ ‘ਜੰਗ ਦੇ ਕਾਲੇ ਬੱਦਲ’, ਦਵਾਈਆਂ ਦੀ ਕਮੀ ਤੇ ਕੀਮਤਾਂ 'ਚ ਭਾਰੀ ਉਛਾਲ

ਅੰਮ੍ਰਿਤਸਰ (ਦਲਜੀਤ)- ਮੱਧ-ਪੂਰਬ ਵਿਚ ਚੱਲ ਰਹੇ ਯੁੱਧ ਦਾ ਸਿੱਧਾ ਅਸਰ ਹੁਣ ਭਾਰਤ ਦੇ ਫਾਰਮਾ ਸੈਕਟਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਜ਼ਰੂਰੀ ਦਵਾਈਆਂ ਦੀ ਉਤਪਾਦਨ ਲੜੀ ਡਗਮਗਾ ਗਈ ਹੈ, ਜਿਸ ਨਾਲ ਨਾ ਸਿਰਫ਼ ਦਵਾਈਆਂ ਦੀ ਕਮੀ ਪੈਦਾ ਹੋ ਰਹੀ ਹੈ, ਸਗੋਂ ਕੀਮਤਾਂ ਵਿਚ ਵੀ ਬੇਹਿਸਾਬ ਵਾਧਾ ਹੋਇਆ ਹੈ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਕੁਝ ਜ਼ਰੂਰੀ ਐਕਟਿਵ ਫਾਰਮਾਸਿਊਟਿਕਲ ਇੰਗਰੀਡੀਐਂਟ ਦੀਆਂ ਕੀਮਤਾਂ 15 ਦਿਨਾਂ ਵਿਚ ਲੱਗਭਗ ਦੋ ਗੁਣਾ ਹੋ ਗਈਆਂ ਹਨ। ਦਵਾਈਆਂ ’ਤੇ ਸਭ ਤੋਂ ਵੱਡਾ ਅਸਰ ਅਤੇ ਸਭ ਤੋਂ ਵੱਡੀ ਚਿੰਤਾ ਜ਼ਰੂਰੀ ਦਵਾਈਆਂ ਦੀ ਉਪਲਬੱਧਤਾ ਨੂੰ ਲੈ ਕੇ ਹੈ।

ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਕੇਂਦਰ ਸਰਕਾਰ ਨੇ ਲਿਆ ਫੈਸਲਾ, ਹੁਣ 3 ਮਹੀਨੇ...

ਜਾਣਕਾਰੀ ਅਨੁਸਾਰ ਪੈਰਾਸਿਟਾਮੋਲ ਵਰਗੇ ਆਮ ਵਰਤੋਂ ਵਾਲੇ ਏ. ਪੀ. ਆਈ. ਦੀ ਕੀਮਤ 250 ਪ੍ਰਤੀ ਕਿਲੋ ਤੋਂ ਵੱਧ ਕੇ 425 ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਮੌਜੂਦ 10-11 ਨਿਰਮਾਤਾਵਾਂ ਵੱਲੋਂ ਇਸ ਦੀ ਸਪਲਾਈ ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਕਈ ਏ. ਪੀ. ਆਈ. ਕੰਪਨੀਆਂ ਨੇ ਉਤਪਾਦਨ ਘਟਾ ਦਿੱਤਾ ਹੈ ਜਾਂ ਰੋਕ ਦਿੱਤਾ ਹੈ, ਜਿਸ ਕਾਰਨ ਫਾਰਮੂਲੇਟਰ ਕੰਪਨੀਆਂ ਲਈ ਦਵਾਈਆਂ ਤਿਆਰ ਕਰਨਾ ਮੁਸ਼ਕਲ ਹੋ ਰਿਹਾ ਹੈ। ਜੇਕਰ ਇਹ ਹਾਲਾਤ ਲੰਮੇ ਸਮੇਂ ਤੱਕ ਜਾਰੀ ਰਹਿੰਦੇ ਹਨ ਤਾਂ ਮਾਰਕੀਟ ਵਿਚ ਜ਼ਰੂਰੀ ਦਵਾਈਆਂ ਦੀ ਭਾਰੀ ਕਮੀ ਪੈ ਸਕਦੀ ਹੈ। ਫਾਰਮਾ ਉਤਪਾਦਨ ਵਿਚ ਵਰਤੇ ਜਾਣ ਵਾਲੇ ਗਲਿਸਰਿਨ, (ਆਈਸੋਪ੍ਰੋਪਾਈਲ ਅਲਕੋਹਲ), ਸੋਰਬਿਟੋਲ ਆਦਿ ਸਾਲਵੈਂਟਸ ਦੀਆਂ ਕੀਮਤਾਂ ਵਿਚ 50 ਫੀਸਦੀ ਤੱਕ ਵਾਧਾ ਹੋਇਆ ਹੈ। ਇਨ੍ਹਾਂ ਦੀ ਉਪਲਬਧਤਾ ਵੀ ਘੱਟ ਹੋ ਗਈ ਹੈ, ਜਿਸ ਨਾਲ ਉਤਪਾਦਨ ਲਾਗਤ ਬਹੁਤ ਵਧ ਗਈ ਹੈ। ਇਸੇ ਤਰ੍ਹਾਂ ਐੱਲ. ਡੀ. ਪੀ. ਈ. ਅਤੇ ਐੱਚ. ਡੀ. ਪੀ. ਈ. ਗ੍ਰੈਨਿਊਲਜ਼ ਦੀ ਵੀ ਭਾਰੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਦਵਾਈਆਂ ਦੀ ਪੈਕਿੰਗ ਲਈ ਅਤਿ-ਜ਼ਰੂਰੀ ਹਨ। ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਲਗਭਗ 50 ਫੀਸਦੀ ਤੱਕ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ: ਖੂਨੀ ਝਗੜੇ 'ਚ ਬਦਲੀ ਮਾਮੂਲੀ ਤਕਰਾਰ, ਕਿਰਚ ਮਾਰ ਕੇ ਨੌਜਵਾਨ ਦਾ ਕਤਲ

ਜ਼ਰੂਰੀ ਦਵਾਈਆਂ ਦੀ ਕਮੀ ਨੇ ਵਧਾਈ ਚਿੰਤਾ

ਫਾਰਮਾਸਿਟੀਕਲ ਮੈਨਫੈਕਚਰ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਅਮਿਤ ਕਪੂਰ ਨੇ ਦੱਸਿਆ ਕਿ ਸਭ ਤੋਂ ਵੱਡਾ ਅਸਰ ਜ਼ਰੂਰੀ ਦਵਾਈਆਂ ’ਤੇ ਪਿਆ ਹੈ। ਪੈਰਾਸਿਟਾਮੋਲ ਵਰਗੇ ਆਮ ਵਰਤੋਂ ਵਾਲੇ ਏ. ਪੀ. ਆਈ ਦੀ ਕੀਮਤ ਪਿਛਲੇ 15 ਦਿਨਾਂ ਵਿਚ 250 ਤੋਂ ਵੱਧ ਕੇ 425 ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਦੇਸ਼ ਦੇ 10-11 ਨਿਰਮਾਤਾਵਾਂ ਵੱਲੋਂ ਇਸਦੀ ਸਪਲਾਈ ਵਿਚ ਵੀ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਮਾਰਕੀਟ ਵਿਚ ਘਾਟ ਦਾ ਖ਼ਤਰਾ ਵਧ ਗਿਆ ਹੈ। ਕਈ ਏ. ਪੀ. ਆਈ ਕੰਪਨੀਆਂ ਵਿੱਤੀ ਅਤੇ ਸਪਲਾਈ ਸਮੱਸਿਆਵਾਂ ਕਾਰਨ ਉਤਪਾਦਨ ਘਟਾ ਰਹੀਆਂ ਹਨ ਜਾਂ ਰੋਕ ਰਹੀਆਂ ਹਨ। ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਫਾਰਮੂਲੇਟਰ ਕੰਪਨੀਆਂ ਲਈ ਦਵਾਈਆਂ ਤਿਆਰ ਕਰਨਾ ਮੁਸ਼ਕਲ ਹੋ ਜਾਵੇਗਾ। ਸਾਲਵੈਂਟਸ ਵਿਚ 50 ਫੀਸਦੀ ਤੱਕ ਵਾਧਾ ਹੋਣ ਨਾਲ ਉਤਪਾਦਨ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 7 ਖ਼ਤਰਨਾਕ ਹਥਿਆਰਾਂ ਸਮੇਤ 6 ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ੀ ਹੈਂਡਲਰ ਦੇ ਸੰਪਰਕ ਸਨ ਤਸਕਰ

ਆਯੂਰਵੈਦਿਕ ਕੱਚੇ ਮਾਲ ਦੀਆਂ ਕੀਮਤਾਂ ਵਿਚ ਵੀ ਵਾਧਾ

ਅੰਮ੍ਰਿਤਸਰ ਆਯੂਰਵੈਦਿਕ ਡਰਗਸ ਮੈਨੂਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਠੁਕਰਾਲ ਨੇ ਦੱਸਿਆ ਕਿ ਆਯੁਰਵੈਦਿਕ ਦਵਾਈਆਂ ਦੇ ਕੱਚੇ ਮਾਲ ਵਿਚ ਵੀ ਦੋ ਗੁਣਾ ਵਾਧਾ ਹੋ ਗਿਆ ਹੈ। ਇਸ ਤੋਂ ਇਲਾਵਾ ਇਰਾਨ ਤੋਂ ਆਉਣ ਵਾਲੇ ਮਾਲ ਦੀ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਦਵਾਈਆਂ ਦੀ ਪੈਕਿੰਗ ਨਾਲ ਜੁੜੀਆਂ ਚੀਜ਼ਾਂ ਵੀ ਇਸ ਸੰਕਟ ਤੋਂ ਬਚ ਨਹੀਂ ਸਕੀਆਂ। ਓਰਲ ਲਿਕਵਿਡ ਲਈ ਵਰਤੀਆਂ ਜਾਣ ਵਾਲੀਆਂ ਪੀ. ਈ. ਟੀ ਬੋਤਲਾਂ, ਇੰਜੈਕਸ਼ਨ ਲਈ ਗਲਾਸ ਵਾਇਲਜ਼ ਅਤੇ ਹੋਰ ਸਮੱਗਰੀ ਦੀਆਂ ਕੀਮਤਾਂ ਵਿਚ 30 ਤੋਂ 50 ਫੀਸਦੀ ਤੱਕ ਵਾਧਾ ਹੋਇਆ ਹੈ। ਕੱਚੇ ਮਾਲ ਦਾ ਰੇਟ ਵੱਧਣ ਕਾਰਨ ਮੈਨਫੈਕਚਰ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਲਾ ਬਾਜ਼ਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਲਵੇ ਸਖ਼ਤ ਐਕਸ਼ਨ

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਕਿਹਾ ਕਿ ਕੱਚੇ ਮਾਲ ਕਾਰਨ ਦਵਾਈਆਂ ਦੇ ਕੁਝ ਰੇਟ ਵਿਚ ਇਜਾਫਾ ਹੋਇਆ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਦੂਸਰੇ ਮੁਲਕਾਂ ਦੀ ਜੰਗ ਦਾ ਅਸਰ ਭਾਰਤ ਦੇ ਦਵਾ ਬਜ਼ਾਰ ’ਤੇ ਨਾ ਪਵੇ ਅਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਫਾਰਮਾ ਸੈਕਟਰ ਵਿਚ ਲੇਬਰ ਦੀ ਘਾਟ ਵੀ ਇਕ ਵੱਡੀ ਚਿੰਤਾ ਬਣ ਗਈ ਹੈ। ਉਦਯੋਗ ਨਾਲ ਜੁੜੀਆਂ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਜ਼ਰੂਰੀ ਵਸਤੂ ਐਕਟ 1956 ਦੇ ਤਹਿਤ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਾਲਾਬਾਜ਼ਾਰੀ ’ਤੇ ਰੋਕ ਲੱਗ ਸਕੇ ਅਤੇ ਜ਼ਰੂਰੀ ਦਵਾਈਆਂ ਦੀ ਉਪਲਬੱਧਤਾ ਯਕੀਨੀ ਬਣਾਈ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News