ਗੋਲੀ ਲੱਗਣ ਨਾਲ ਵਿਅਕਤੀ ਜ਼ਖਮੀ
Sunday, Nov 09, 2025 - 04:53 PM (IST)
ਬਟਾਲਾ (ਸਾਹਿਲ) : ਸਥਾਨਕ ਡੇਰਾ ਰੋਡ ਸਥਿਤ ਮੱਲੀ ਮਾਰਕੀਟ ’ਚ ਗੋਲੀ ਲੱਗਣ ਨਾਲ ਇਕ ਵਿਅਕਤੀ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਬਟਾਲਾ ’ਚ ਜ਼ਖਮੀ ਵਿਅਕਤੀ ਅਮਰਦੀਪ ਸਿੰਘ ਪੁੱਤਰ ਮਹਿੰਦਰ ਪਾਲ ਵਾਸੀ ਸ਼ੁਕਰਪੁਰਾ ਨੇ ਦੱਸਿਆ ਕਿ ਉਹ ਡਰਾਈ ਕਲੀਨਿੰਗ ਦਾ ਕੰਮ ਕਰਦਾ ਹੈ ਤੇ ਨੇੜੇ ਪੈਂਦੀ ਕਰਿਆਨੇ ਦੀ ਦੁਕਾਨ ਤੋਂ ਗੱਚਕ ਲੈਣ ਵਾਸਤੇ ਗਿਆ ਸੀ ਕਿ ਉੱਥੇ ਚੱਲ ਰਹੇ ਝਗੜੇ ਦੌਰਾਨ ਗੋਲੀ ਚੱਲ ਗਈ, ਜੋ ਅਮਰਦੀਪ ਸਿੰਘ ਦੀ ਲੱਤ ’ਤੇ ਲੱਗ ਗਈ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ ਤੇ ਇੱਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਵਿਖੇ ਤਬਦੀਲ ਕਰ ਦਿੱਤਾ।
