ਭਿਆਨਕ ਹਾਦਸੇ ''ਚ ਦੋ ਕਾਰਾਂ ਦੀ ਜ਼ਬਰਦਸਤ ਟੱਕਰ, ਉੱਡੇ ਪਰਖੱਚੇ, 4 ਤੋਂ ਵੱਧ ਲੋਕ ਜ਼ਖ਼ਮੀ
Sunday, Dec 07, 2025 - 02:05 PM (IST)
ਕਾਹਨੂੰਵਾਨ(ਹਰਜਿੰਦਰ ਸਿੰਘ ਗੋਰਾਇਆ)-ਸਠਿਆਲੀ ਪੁੱਲ ਦੇ ਨੇੜੇ ਪਿੰਡ ਹਾਰਨੀਆ ਨਜ਼ਦੀਕ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸਨ ਤਾਂ ਸਾਹਮਣੇ ਇੱਕ ਕਾਰ ਉਨ੍ਹਾਂ ਦੀ ਕਾਰ 'ਚ ਟਕਰਾ ਗਈ। ਉਨ੍ਹਾਂ ਦੱਸਿਆ ਕਿ ਤੰਗ ਸੜਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 4 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ- PUNJAB: ਕਹਿਰ ਓ ਰੱਬਾ, ਪਿਓ ਦੇ ਜ਼ਰਾ ਵੀ ਨਹੀਂ ਕੰਬੇ ਹੱਥ, ਇਕਲੌਤੇ ਪੁੱਤ ਨੂੰ ਦਿੱਤੀ ਬੇਰਹਿਮ ਮੌਤ
ਦੂਸਰੀ ਗੱਡੀ ਦੇ ਚਾਲਕਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਉਨ੍ਹਾਂ ਨੂੰ ਵੀ ਗੁਰਦਾਸਪੁਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮੌਕੇ ਹਾਦਸੇ ਵਾਲੀ ਥਾਂ 'ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਉੱਤੇ ਰੋਜ਼ਾਨਾ ਹੀ ਅਜਿਹੇ ਜਾਣ ਲੇਵਾ ਹਾਦਸੇ ਹੁੰਦੇ ਹਨ । ਬੀਤੇ ਦਿਨੀਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ । ਇਲਾਕਾ ਵਾਸੀਆਂ ਅਤੇ ਮੌਕੇ 'ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਇਸ ਸੜਕ ਦੀ ਚੌੜਾਈ ਵਧਾਉਣੀ ਚਾਹੀਦੀ ਹੈ ਤਾਂ ਹੀ ਇਹ ਹਾਦਸੇ ਰੁਕ ਸਕਦੇ ਹਨ, ਇਸ ਤੋਂ ਇਲਾਵਾ ਰਾਤ ਦੇ ਸਮੇਂ ਲੋਕਾਂ ਵੱਲੋਂ ਤੇਜ਼ ਰਫਤਾਰ ਅਤੇ ਡਿੱਪਰ ਦੀ ਵਰਤੋਂ ਨਾ ਕਰਨ ਕਰਕੇ ਵੀ ਇਹ ਹਾਦਸੇ ਵਾਪਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੌਸਮ ਨੂੰ ਲੈ ਕੇ ਅਲਰਟ ! ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
