ਇਕ ਹੀ ਘਰ ''ਚ ਵਾਰ-ਵਾਰ ਚੋਰੀ ਕਰਦਾ ਸੀ ਚੋਰ, ਅੱਜ ਪਿੰਡ ਵਾਸੀਆਂ ਦੀ ਮਦਦ ਨਾਲ ਕੀਤਾ ਕਾਬੂ
Thursday, Nov 27, 2025 - 05:44 PM (IST)
ਦੀਨਾਨਗਰ ( ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਦੇ ਪਿੰਡ ਭਾਗੋਕਾਵਾਂ ਦੇ ਇਕ ਘਰ 'ਚ ਚੋਰ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ । ਉੱਥੇ ਹੀ ਪਿੰਡ ਵਾਸੀਆਂ ਦੀ ਮਦਦ ਨਾਲ ਚੋਰ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਗਿਆ, ਜਿਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਹੋਏ ਐਨਕਾਊਂਟਰ ਮਗਰੋਂ DIG ਦਾ ਵੱਡਾ ਬਿਆਨ
ਇਸ ਦੌਰਾਨ ਚੋਰ ਨੇ ਵੀ ਖੁਦ ਲੋਕਾਂ ਦੇ ਸਾਹਮਣੇ ਮੰਨਿਆ ਹੈ ਕਿ ਉਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਆਪਣੇ ਸਾਥੀਆਂ ਦਾ ਵੀ ਨਾਂ ਕੈਮਰੇ ਸਾਹਮਣੇ ਹੀ ਦੱਸਿਆ ਹੈ । ਚੋਰ ਨੇ ਪਹਿਲਾਂ ਵੀ ਇਸ ਘਰ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਸੋਨੀਆ ਨੇ ਦੱਸਿਆ ਕਿ ਉਹ ਗੁਰਦਾਸਪੁਰ ਕਿਸੇ ਪ੍ਰੋਗਰਾਮ 'ਤੇ ਗਏ ਹੋਏ ਸਨ ਤਾਂ ਪਿੱਛੋਂ ਚੋਰ ਘਰ ਦੀ ਕੰਧ ਟੱਪ ਕੇ ਅਲਮਾਰੀ 'ਚੋਂ 12,000 ਲੈ ਕੇ ਰਫੂ ਚੱਕਰ ਹੋ ਗਏ। ਜਿਸਨੇ ਪਹਿਲਾਂ ਵੀ ਸਾਡੇ ਘਰ ਵਿੱਚੋਂ 6000 ਰੁਪਏ ਦੀ ਚੋਰੀ ਕੀਤੇ ਸੀ। ਸੀਸੀਟੀਵੀ ਕੈਮਰਿਆਂ ਵਿਚ ਦੇਖਿਆ ਤਾਂ ਚੋਰ ਨੂੰ ਪਛਾਣ ਲਿਆ ਤੇ ਫਿਰ ਇਸ ਨੂੰ ਅਸੀਂ ਫੜ ਕੇ ਪੁਲਸ ਦੇ ਹਵਾਲੇ ਕੀਤਾ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ 28 ਨਵੰਬਰ ਤੋਂ ਬਦਲੇਗਾ ਮੌਸਮ, ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
