ਮਥੂਟ ਮਾਇਕਰੋਫਿਨ ਲਿਮਟਿਡ ਦੇ ਰਿਲੇਸਨਸ਼ਿਪ ਅਫ਼ਸਰ ਵੱਲੋਂ 99,110 ਰੁਪਏ ਖੋਹਣ ਵਾਲੇ 5 ਦੋਸ਼ੀ ਗ੍ਰਿਫ਼ਤਾਰ

04/29/2021 5:04:40 PM

ਗੁਰਦਾਸਪੁਰ (ਵਿਨੋਦ) - ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਅੱਜ ਮਥੂਟ ਮਾਇਕਰੋਫਿਨ ਲਿਮਟਿਡ ਦੇ ਰਿਲੇਸਨਸ਼ਿਪ ਅਫ਼ਸਰ ਤੋਂ 99,110 ਰੁਪਏ ਦੀ ਨਗਦੀ ਅਤੇ ਮੋਬਾਇਲ ਫੋਨ ਖੋਹ ਕੇ ਭੱਜਣ ਵਾਲੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜੂਮ ਐਪ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 20-4-21 ਨੂੰ ਸੁਖਬੀਰ ਸਿੰਘ ਪੁੱਤਰ ਰਣਜੀਤ ਸਿੰਘ ਜ਼ਿਲ੍ਹਾ ਤਰਨਤਾਰਨ ਮਥੂਟ ਮਾਇਕਰੋਫਿਨ ਲਿਮਟਿਡ ’ਚ ਬਤੌਰ ਰਿਲੇਸਨਸ਼ਿਪ ਅਫ਼ਸਰ ਗੁਰਦਾਸਪੁਰ ਵਿਖੇ ਨੌਕਰੀ ਕਰਦਾ ਹੈ। 

ਪੜ੍ਹੋ ਇਹ ਵੀ ਖਬਰ - ਸ਼ਿਮਲਾ ਤੋਂ ਆਈ ਕੁੜੀ ਦੀ ਅੰਮ੍ਰਿਤਸਰ ਦੇ ਹੋਟਲ ’ਚ ਸ਼ੱਕੀ ਹਲਾਤਾਂ ’ਚ ਮੌਤ, ਜਤਾਇਆ ਨਸ਼ੇ ਦੀ ਓਵਰਡੋਜ਼ ਦਾ ਸ਼ੱਕ 

ਉਨ੍ਹਾਂ ਦੱਸਿਆ ਕਿ ਇਹ ਕੰਪਨੀ ਪਿੰਡਾਂ ’ਚ ਲੋਕਾਂ ਦੇ ਗਰੁੱਪ ਬਣਾ ਕੇ ਵਿਆਜ ’ਤੇ ਪੈਸੇ ਦਿੰਦੀ ਹੈ। ਕੰਪਨੀ ਵੱਲੋਂ ਲੋਕਾਂ ਨੂੰ ਦਿੱਤੇ ਪੈਸਿਆਂ ਨੂੰ ਕਿਸ਼ਤਾਂ ’ਚ ਇਕੱਠੇ ਕਰਨ ਦੀ ਡਿਊਟੀ ਸੁਖਬੀਰ ਸਿੰਘ ਦੀ ਸੀ, ਜੋ ਮੋਟਰਸਾਈਕਲ ’ਤੇ ਧਾਰੀਵਾਲ ਦੇ ਆਸਪਾਸ ਦੇ ਪਿੰਡਾਂ ਤੋਂ ਕਿਸ਼ਤਾਂ ਇਕੱਠੀਆਂ ਕਰਕੇ ਆਪਣੀ ਕਿੱਟ ’ਚ ਪਾ ਕੇ ਵਾਪਸ ਗੁਰਦਾਸਪੁਰ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਮੱਲੀਆਂ ਫਕੀਰਾਂ ਤੋਂ ਜਫਰਵਾਲ ਦੇ ਵਿਚਕਾਰ ਪਹੁੰਚਿਆਂ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਧੱਕਾ ਮੁੱਕੀ ਕਰਕੇ ਉਸ ਤੋਂ ਬੈਗ ਅਤੇ ਜੇਬ ’ਚੋਂ ਬਟੂਆਂ, ਇਕ ਮੋਬਾਇਲ ਓਪੋ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਐੱਸ.ਪੀ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਲੈ ਕੇ ਪੰਜ ਦੋਸ਼ੀਆਂ ਖ਼ਿਲਾਫ਼ ਥਾਣਾ ਧਾਰੀਵਾਲ ’ਚ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ ਡਾ.ਨਾਨਕ ਸਿੰਘ ਵੱਲੋਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਕੁਲਵਿੰਦਰ ਸਿੰਘ ਵਿਰਕ ਉਪ ਕਪਤਾਨ ਪੁਲਸ ਦਿਹਾਤੀ ਗੁਰਦਾਸਪੁਰ, ਐੱਸ.ਆਈ ਮਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਧਾਰੀਵਾਲ ਦੀਆਂ ਸਪੈਸ਼ਲ ਟੀਮਾਂ ਨੇ ਉਕਤ ਮਕੁੱਦਮੇ ਦੀ ਤਫ਼ਤੀਸ਼ ਦੌਰਾਨ ਮੌਕੇ ਤੋਂ ਮਿਲੇ ਸਬੂਤਾਂ ਅਤੇ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਉਪਰੋਕਤ ਕੇਸ ਦਾ ਸੁਰਾਗ ਲਗਾ ਲਿਆ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 5 ਵਿਅਕਤੀਆਂ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਰਣਜੀਤ ਸਿੰਘ, ਰਾਹੁਲ ਪੁੱਤਰ ਰਣਜੀਤ ਸਿੰਘ, ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਗੁਰਨਾਮ ਸਿੰਘ, ਪੰਥਜੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਰਛਪਾਲ ਸਿੰਘ ਨੂੰ ਕਾਬੂ ਕਰ ਲਿਆ। ਪੁਲਸ ਨੇ ਵਾਰਦਾਤ ਸਮੇਂ ਵਰਤੇ ਮੋਟਰਸਾਈਕਲ ਤੇ ਮੁਦਈ ਦਾ ਖੋਹਿਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ, ਜੋ ਉਕਤ ਦੋਸ਼ੀਆਂ ਦਾ ਮਾਨਯੋਗ ਅਦਾਲਤ ਤੋਂ ਪੁਲਸ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਤੋਂ ਉਕਤ ਖੋਹੀ ਨਗਦੀ ਬਰਾਮਦ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?


rajwinder kaur

Content Editor

Related News