ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ''ਤੇ ਲੱਗੀਆਂ ਲੰਮੀਆਂ ਕਤਾਰਾਂ
Tuesday, Jan 02, 2024 - 12:07 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਜੋ 'ਹਿੱਟ ਐਂਡ ਰਨ' ਕਾਨੂੰਨ ਲਿਆਉਣ ਲਈ ਕਿਹਾ ਗਿਆ ਹੈ, ਜਿਸ ਦੇ ਖ਼ਿਲਾਫ਼ ਸਮੂਹ ਟਰੱਕ ਯੂਨੀਅਨ ਡਰਾਈਵਰਾਂ ਵੱਲੋਂ ਹੜਤਾਲ 'ਤੇ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰ ਪੈ ਰਿਹਾ ਹੈ। ਜਿਸ ਦੇ ਤਹਿਤ ਸਰਹੱਦੀ ਖ਼ੇਤਰ ਅੰਦਰ ਅੱਜ ਤੜਕੇ ਸਵੇਰ ਤੋਂ ਹੀ ਲੋਕਾਂ ਨੇ ਡੀਜ਼ਲ ਅਤੇ ਪੈਟਰੋਲ ਲੈਣ ਲਈ ਪੈਟਰੋਲ ਪੰਪ 'ਤੇ ਲੰਮੀਆਂ ਲਾਈਨਾਂ ਲੱਗਾ ਦਿੱਤੀਆਂ ਹਨ। ਪਰ ਕੁਝ ਪੰਪਾਂ ਤੇ ਪੈਟਰੋਲ ਨਾ ਮਿਲਣ ਕਾਰਨ ਲੋਕਾਂ ਨੂੰ ਖਾਲੀ ਵਾਪਸ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸੇਬ ਦੀਆਂ ਪੇਟੀਆਂ ’ਚ ਹੈਰੋਇਨ: ਭਾਰਤ-ਅਫ਼ਗਾਨਿਸਤਾਨ ਦੇ ਵਪਾਰ ਨੂੰ ਬਦਨਾਮ ਕਰ ਪਾਕਿਸਤਾਨ
ਦੂਜੇ ਪਾਸੇ ਜੇਕਰ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਡੀਜ਼ਲ ਵੀ ਕੁਝ ਪੰਪਾਂ ਵੱਲੋਂ ਮਨਮਰਜ਼ੀ ਨਾਲ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਕਾਫ਼ੀ ਖੱਜਲ ਖ਼ਰਾਬ ਹੋ ਰਹੇ ਹਨ। ਇਸ ਮੌਕੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਕਾਨੂੰਨ ਵਾਪਸ ਲਏ ਜਾਣ ਤਾਂ ਕਿ ਜੋ ਟਰੱਕ ਯੂਨੀਅਨਾਂ ਦੀ ਹੜਤਾਲ ਆ ਉਹ ਖ਼ਤਮ ਹੋ ਸਕੇ ਅਤੇ ਲੋਕਾਂ ਨੂੰ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8