ਮਨਮਾਨੀਆਂ ’ਤੇ ਉਤਰੇ ਪੈਟਰੋਲ ਪੰਪ ਡੀਲਰ, ਨਿਯਮਾਂ ਅਤੇ ਸ਼ਰਤਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ
Monday, Dec 23, 2024 - 04:59 AM (IST)
ਲੁਧਿਆਣਾ (ਖੁਰਾਣਾ) - ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਦੇ ਘੇਰੇ ਵਿਚ ਰਹੇ ਸੂਫੀਆ ਬਾਗ ਚੌਕ ਨੇੜੇ ਪੈਂਦੇ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਸਬੰਧਤ ਪੈਟਰੋਲ ਪੰਪ ਡੀਲਰ ਅਤੇ ਉਸ ਦੇ ਕਰਿੰਦਿਆਂ ਵੱਲੋਂ ਕੇਂਦਰੀ ਪੈਟਰੋਲੀਅਮ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਅਤੇ ਸ਼ਰਤਾਂ ਦੀ ਖੁੱਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਪੈਟਰੋਲ ਪੰਪ ’ਤੇ ਤਾਇਨਾਤ ਕਰਿੰਦਿਆਂ ਦੀ ਲਾਪ੍ਰਵਾਹੀ ਪੈਟਰੋਲ ਪੰਪ ’ਤੇ ਹੋਣ ਵਾਲੇ ਸੰਭਾਵਤ ਵੱਡੇ ਧਮਾਕਿਆਂ ਨਾਲ ਹੀ ਲਾਪ੍ਰਵਾਹੀ ਪੈਟ੍ਰੇਲ ਪੰਪ ’ਤੇ ਹੋਣ ਵਾਲੇ ਸੰਭਾਵਿਤ ਵੱਡੇ ਧਮਾਕਿਆਂ ਦੇ ਨਾਲ ਕਈ ਬੇਗੁਨਾਹ ਲੋਕਾਂ ਦੀ ਜਾਨ-ਮਾਲ ਨੂੰ ਖਤਰੇ ’ਚ ਪਾ ਸਕਦੀ ਹੈ।
ਅਸਲ ’ਚ ਇਹ ਗੰਭੀਰ ਮਾਮਲਾ ਪੰਪ ’ਤੇ ਤਾਇਨਾਤ ਕਰਿੰਦਿਆਂ ਵੱਲੋਂ ਪੈਟਰੋਲ ਪੰਪ ’ਤੇ ਲੱਗੀ ਤੇਲ ਦੀ ਮਸ਼ੀਨ ਦੇ ਠੀਕ ਹੇਠਾਂ ਬੈਠ ਕੇ ਮੋਬਾਈਲ ਫੋਨ ਚਲਾਉਣ ਵਰਗੀ ਵੱਡੀ ਲਾਪ੍ਰਵਾਹੀ ਕਰਨ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਮੋਬਾਈਲ ਫੋਨ ਦੀ ਖਤਰਨਾਕ ਰੇਂਜ ਪੈਟਰੋਲ ਦੀ ਇਕ ਬੂੰਦ ਦੇ ਸੰਪਰਕ ’ਚ ਆਉਣ ਤੋਂ ਬਾਅਦ ਭਿਆਨਕ ਅੱਗ ਦੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੇਂਦਰੀ ਪੈਟਰੋਲੀਅਮ ਮੰਤਰਾਲਾ ਅਤੇ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪ ’ਤੇ ਆਉਣ ਵਾਲੇ ਗਾਹਕਾਂ ਨੂੰ ਆਪਣੇ ਵਾਹਨਾਂ ’ਚ ਤੇਲ ਪਵਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਜਾਂਦੀ ਹੈ, ਕਿਉਂਕਿ ਇਸ ਤਰ੍ਹਾਂ ਕਰਨ ’ਤੇ ਅੱਗ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਇਸ ਤੋਂ ਇਲਾਵਾ ਗਾਹਕਾਂ ਨੂੰ ਵਾਹਨਾਂ ’ਚ ਤੇਲ ਪਵਾਉਣ ਦੌਰਾਨ ਗੱਡੀ ਦਾ ਇੰਜਣ ਬੰਦ ਕਰਨ ਅਤੇ ਸਿਗਰਟਨੋਸ਼ੀ ਨਾ ਕਰਨ ਵਰਗੀ ਚਿਤਾਵਨੀ ਲੱਗੇ ਸਟਿੱਕਰ ਲਗਾਏ ਜਾਂਦੇ ਹਨ ਤਾਂ ਕਿ ਕੋਈ ਅਣਹੋਣੀ ਘਟਨਾ ਬਚਾਅ ਕੀਤਾ ਜਾ ਸਕੇ।
ਇਸ ਦੌਰਾਨ ‘ਜਗ ਬਾਣੀ’ ਫੋਟੋਗ੍ਰਾਫਰ ਵੱਲੋਂ ਕੈਮਰੇ ’ਚ ਕੈਦ ਕੀਤੀ ਗਈ ਪੈਟ੍ਰੋਲ ਪੰਪ ’ਤੇ ਵੱਡੀ ਗਿਣਤੀ ’ਚ ਸਟੋਰ ਕੀਤੀ ਗਈ ਤੇਲ ਨਾਲ ਭਰੇ ਪਲਾਸਟਿਕ ਕੇਨ ਦੀਆਂ ਤਸਵੀਰਾਂ ਨੇ ਹੋਰ ਵੀ ਹੈਰਾਨ ਕਰਨ ਵਾਲੀਆਂ ਸਨ, ਜੋ ਕਿ ਸਿਰਫ ਤੇਲ ਕੰਪਨੀਆਂ ਦੀ ਗਾਈਡ ਲਾਈਨ ਨੂੰ ਮੂੰਹ ਚਿੜਾ ਰਹੀਆਂ ਸਨ, ਜੋ ਕਿ ਖਤਰਨਾਕ ਹੈ ਕਿਉਂਕਿ ਇਸ ਦੌਰਾਨ ਜੇਕਰ ਪੈਟਰੋਲ ਪੰਪ ’ਤੇ ਅੱਗ ਲੱਗਣ ਵਰਗੀ ਕੋਈ ਘਟਨਾ ਵਾਪਰਦੀ ਹੈ ਤਾਂ ਮੌਕੇ ’ਤੇ ਪਈਆਂ ਕੇਨੀਆਂ ’ਚ ਪਿਆ ਤੇਲ ਅੱਗ ’ਤੇ ਘਿਓ ਦਾ ਕੰਮ ਕਰ ਸਕਦਾ ਹੈ, ਜੋ ਕਿ ਪੈਟਰੋਲ ਪੰਪ ਮੈਨੇਜਮੈਂਟ ਅਤੇ ਕਰਿੰਦਿਆਂ ਦੀ ਵੱਡੀ ਲਾਪ੍ਰਵਾਹੀ ਹੈ।
ਇਥੇ ਜਿਕਰਯੋਗ ਹੋਵੇਗਾ ਕਿ ਮੋਬਾਈਲ ਦਾ ਇਸਤੇਮਾਲ ਕਰਦੇ ਸਮੇਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਵਿਚ ਅੱਗ ਲੱਗਣ ਕਾਰਨ ਕਈ ਵਾਹਨ ਅਤੇ ਚਾਲਕ ਗੰਭੀਰ ਰੂਪ ਵਿਚ ਝੁਲਸ ਚੁੱਕੇ ਹਨ, ਜਿਸ ਦੀ ਪੁਸ਼ਟੀ ਪੈਟਰੋਲੀਅਮ ਕੰਪਨੀ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਇਸ ਦੌਰਾਨ ਸਵਾਲ ਖੜ੍ਹਾ ਹੁੰਦਾ ਹੈ ਕਿ ਪੈਟਰੋਲੀਅਮ ਮੰਤਰਾਲਾ ਅਤੇ ਤੇਲ ਕੰਪਨੀਆਂ ਵੱਲੋਂ ਤੈਅ ਕੀਤੇ ਗਏ ਨਿਯਮ ਅਤੇ ਹੋਰ ਕਾਨੂੰਨ ਕੀ ਸਿਰਫ ਗਾਹਕਾਂ ’ਤੇ ਹੀ ਲਾਗੂ ਹੁੰਦੇ ਹਨ ਅਤੇ ਉਕਤ ਸਾਰੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਣਾ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਕਰਿੰਦਿਆਂ ਦਾ ਕੋਈ ਨਿੱਜੀ ਅਧਿਕਾਰ ਹੈ। ਅਸਲ ’ਚ ਹਿੰਦੁਸਤਾਨ ਪੈਟਰੋਲੀਅਮ ਕੰਪਨੀਆਂ ਨਾਲ ਸਬੰਧਤ ਜ਼ਿਆਦਾਤਰ ਪੈਟਰੋਲ ਪੰਪਾਂ ’ਤੇ ਨਿਯਮਾਂ ਦੀਆਂ ਖੁੱਲ੍ਹੇਆਮ ਧੱਜੀਆਂ ਉੱਡ ਰਹੀਆਂ ਹਨ ਅਤੇ ਇਸ ਗੰਭੀਰ ਮਾਮਲੇ ’ਚ ਕੰਪਨੀ ਦੇ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਨਾਲ ਮੋਨ ਧਾਰਨ ਕਰ ਰੱਖਿਆ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਮਾਮਲੇ ਨੂੰ ਲੈ ਕੇ ਜਦ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਦੇ ਲੋਕਲ ਸੇਲਸ ਅਧਿਕਾਰੀ ਅਤੇ ਚੰਡੀਗੜ੍ਹ ਸਥਿਤ ਕੰਪਨੀ ਦੇ ਆਰ. ਐੱਮ. ਨਾਲ ਸੰਪਰਕ ਕਰਨਾ ਚਾਹਿਆ ਤਾਂ ਦੋਵੇਂ ਹੀ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ।