ਕੁਵੈਤ 'ਚ ਫਸੇ ਪੰਜਾਬ ਦੇ 5 ਨੌਜਵਾਨ, ਲਗਾਈ ਘਰ ਵਾਪਸੀ ਦੀ ਗੁਹਾਰ (ਵੀਡੀਓ)

Tuesday, Jun 18, 2019 - 11:33 AM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬ ਦੇ 5 ਨੌਜਵਾਨ ਕੁਵੈਤ ਵਿਚ ਫੱਸ ਗਏ ਹਨ। ਹਾਲ ਇਹ ਹਨ ਕਿ ਨੌਜਵਾਨ ਰੋਟੀਓਂ ਵੀ ਅਵਾਜ਼ਾਰ ਹੋਏ ਪਏ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ 5 ਪੰਜਾਬੀ ਨੌਜਵਾਨ ਖੁਦ ਨੂੰ ਕੁਵੈਤ 'ਚ ਫਸਿਆ ਦੱਸ ਕੇ ਮਦਦ ਦੀ ਗੁਹਾਰ ਲਗਾ ਰਹੇ ਹਨ। ਇਨ੍ਹਾਂ ਨੌਜਵਾਨਾਂ ਵਿਚ ਪਠਾਨਕੋਟ ਤੋਂ 2 ਸਕੇ ਭਰਾ ਸੁਖਵਿੰਦਰ ਕੁਮਾਰ ਅਤੇ ਬਲਵਿੰਦਰ ਕੁਮਾਰ, ਜਲੰਧਰ ਤੋਂ ਮਨਦੀਪ, ਕਪੂਰਥਲਾ ਤੋਂ ਬਲਜੀਤ ਅਤੇ ਬਟਾਲਾ ਤੋਂ ਰਮੇਸ਼ ਕੁਮਾਰ ਹਨ, ਜੋ 7 ਮਹੀਨੇ ਪਹਿਲਾਂ ਕਮਾਈਆਂ ਕਰਨ ਲਈ ਕੁਵੈਤ ਗਏ ਸਨ ਪਰ ਉਥੇ ਜਾ ਕੇ ਫਸ ਗਏ। ਹੁਣ ਅੰਬੈਸੀ ਜਾਂ ਕਿਤੇ ਹੋਰ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਵੀਡੀਓ ਵੇਖਣ ਤੋਂ ਬਾਅਦ ਸੁਖਵਿੰਦਰ ਤੇ ਬਲਵਿੰਦਰ ਕੁਮਾਰ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਪਿਆਂ ਨੇ ਸਰਕਾਰ ਤੋਂ ਕਿਸੇ ਵੀ ਹੀਲੇ ਪੁੱਤਰਾਂ ਨੂੰ ਵਾਪਸ ਮੋੜ ਲਿਆਉਣ ਦੀ ਮੰਗ ਕੀਤੀ ਹੈ। ਇਸ ਸਾਰੇ ਮਾਮਲੇ 'ਤੇ ਇਲਾਕੇ ਦੀ ਸਾਬਕਾ ਵਿਧਾਇਕਾ ਦਾ ਕਹਿਣਾ ਹੈ ਕਿ ਉਹ ਸਾਂਸਦ ਸੰਨੀ ਦਿਓਲ ਨਾਲ ਇਸ ਬਾਰੇ ਗੱਲ ਕਰ ਕੇ ਲੜਕਿਆਂ ਦੀ ਹਰ ਸੰਭਵ ਮਦਦ ਕਰਨਗੇ। ਬਾਕੀ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ 'ਚ ਯਤਨ ਕਰਨ ਦੀ ਮੰਗ ਕੀਤੀ ਹੈ।


author

cherry

Content Editor

Related News