ਪਠਾਨਕੋਟ ਪੁਲਸ ਨੇ ਬਚਾਈਆਂ 10 ਕੀਮਤੀ ਜਾਨਾਂ ਅਤੇ ਇਕ ਜੰਗਲੀ ਜੀਵ
Monday, Jul 10, 2023 - 11:50 AM (IST)

ਪਠਾਨਕੋਟ (ਆਦਿਤਿਆ)- ਪਠਾਨਕੋਟ ਪੁਲਸ ਨੇ ਪਿੰਡ ਪੱਧਰੀ ਰੱਖਿਆ ਕਮੇਟੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੀਂਹ ਦਾ ਪਾਣੀ ਭਰਨ ਕਾਰਨ ਖੇਤਾਂ ’ਚ ਫਸੇ 10 ਵਿਅਕਤੀਆਂ ਨੂੰ ਬਚਾਇਆ ਹੈ। ਇਸ ਬਚਾਅ ਮੁਹਿੰਮ ਤਹਿਤ ਨਾ ਸਿਰਫ਼ ਮਨੁੱਖੀ ਜਾਨਾਂ ਨੂੰ ਬਚਾਇਆ, ਸਗੋਂ ਇਕ ਛੋਟੇ, ਮਾਸੂਮ ਹਿਰਨ ਨੂੰ ਵੀ ਬਚਾਇਆ ਗਿਆ ਹੈ। ਡੀ. ਐੱਸ. ਪੀ. ਦਿਹਾਤੀ ਸੁਮੇਰ ਸਿੰਘ ਮਾਨ, ਡੀ. ਐੱਸ. ਪੀ. ਅਪ੍ਰੇਸ਼ਨਜ਼ ਸੁਖਰਾਜ ਸਿੰਘ ਢਿੱਲੋਂ, ਐੱਸ. ਐੱਚ. ਓ. ਐੱਨ. ਜੇ. ਐੱਸ, ਅਜਵਿੰਦਰ ਸਿੰਘ ਅਤੇ ਆਈ. ਸੀ. ਪੀ. ਪੀ. ਬਮਿਆਲ, ਅਰੁਣ ਕਾਲੀਆ ਦੀ ਅਗਵਾਈ ’ਚ ਪਠਾਨਕੋਟ ਪੁਲਸ ਨੇ ਅੰਤਰਰਾਸ਼ਟਰੀ ਸਰਹੱਦ ਦੀ ਕੰਡਿਆਲੀ ਵਾੜ ਦੇ ਨਾਲ ਆਪਣੇ ਖੇਤਾਂ ’ਚ ਫਸੇ ਵਿਅਕਤੀਆਂ ਦੀਆਂ ਦੁਖਦਾਈ ਕਾਲ ਦਾ ਤੁਰੰਤ ਜਵਾਬ ਦਿੱਤਾ ਅਤੇ ਬਚਾਅ ਆਪ੍ਰੇਸ਼ਨ ਚਲਾਇਆ।
ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਨਵੀਂ ਗਠਿਤ ਪਿੰਡ ਪੱਧਰੀ ਰੱਖਿਆ ਕਮੇਟੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਪੁਲਸ ਦੀ ਸਹਾਇਤਾ ਕਰਨ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ। ਪਿੰਡ ਪੱਧਰੀ ਰੱਖਿਆ ਕਮੇਟੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਬਚਾਅ ਕਾਰਜ ਤੇਜ਼ੀ ਅਤੇ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ ਗਿਆ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8