ਫਰਜ਼ੀ ਬੈਂਕ ਅਧਿਕਾਰੀ ਬਣ ਲਇਆ ਲੱਖਾਂ ਦਾ ਚੂਨਾ
Sunday, Feb 16, 2020 - 08:02 PM (IST)

ਅੰਮ੍ਰਿਤਸਰ, (ਅਰੁਣ)- ਫਰਜ਼ੀ ਬੈਂਕ ਅਧਿਕਾਰੀ ਬਣ ਕੇ ਇਕ ਵਿਅਕਤੀ ਕੋਲੋਂ ਉਸ ਦੇ ਬੈਂਕ ਖਾਤੇ ਦਾ ਓ. ਟੀ. ਪੀ. ਨੰਬਰ ਪੁੱਛਣ ਮਗਰੋਂ ਲੱਖਾਂ ਦਾ ਚੂਨਾ ਲਾਉੁਣ ਵਾਲੇ ਅਣਪਛਾਤੇ ਨੌਸਰਬਾਜ਼ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ 'ਚ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ 7 ਅਗਸਤ 2019 ਨੂੰ ਉਸ ਦੇ ਮੋਬਾਇਲ 'ਤੇ ਖੁਦ ਨੂੰ ਕਸਟਮਰ ਕੇਅਰ ਤੋਂ ਬੋਲਣ ਦਾ ਕਹਿ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਦਾ ਓ. ਟੀ. ਪੀ. ਨੰਬਰ ਪੁੱਛਣ ਮਗਰੋਂ ਉਸ ਦੇ ਖਾਤੇ 'ਚੋਂ 3 ਲੱਖ 94 ਹਜ਼ਾਰ 802 ਰੁਪਏ ਧੋਖੇ ਨਾਲ ਡੈਬਿਟ ਕਰ ਲਏ।