ਗ੍ਰਨੇਡ ਹਮਲੇ ਤੋਂ ਬਾਅਦ ਵੀ ਪੱਟੀ ਪੁਲਸ ਨਾ ਹੋਈ ਗੰਭੀਰ

Monday, Nov 19, 2018 - 04:27 AM (IST)

ਪੱਟੀ,   (ਸੌਰਭ, ਸੋਢੀ)-  ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਖੇ ਸਤਸੰਗ ਦੌਰਾਨ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਸੂਬੇ ਭਰ ਅਤੇ ਸਾਰੇ ਦੇਸ਼ ਵਿਚ ਸੁਰੱਖਿਆ ਵਧਾ ਦਿੱਤੀ ਗਈ, ਪਰ ਪੱਟੀ ਸ਼ਹਿਰ ਦੇ ਕਾਲਜ ਰੋਡ ਨੇਡ਼ੇ ਸਥਿਤ ਨਿਰੰਕਾਰੀ ਭਵਨ ਦੀ ਸੁਰੱਖਿਆ ਵੱਲ ਪੱਟੀ ਪੁਲਸ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਪੱਟੀ ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਨਾਕੇ ਵੀ ਪੁਲਸ ਮੁਲਾਜ਼ਮਾਂ ਦੇ ਬਿਨਾਂ ਖਾਲੀ ਹੀ ਵੇਖੇ ਗਏ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿਚ ਅਲਰਟ ਜਾਰੀ ਹੋਇਆ ਸੀ, ਪਰ ਪੱਟੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸ਼ਹਿਰ ਅੰਦਰ ਲੁੱਟ-ਖੋਹ, ਚੋਰੀ, ਡਾਕੇ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਅਤੇ ਪੱਟੀ ਪੁਲਸ ਗਹਿਰੀ ਨੀਂਦ ਸੁੱਤੀ ਪਈ ਹੈ। ਅੱਜ ਅਦਲੀਵਾਲ ਵਿਖੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਵੀ ਪੱਟੀ ਪੁਲਸ ਗੰਭੀਰ ਨਾ ਹੋਈ ਅਤੇ ਸ਼ਹਿਰ ਕੁੱਲਾ ਚੌਕ, ਵੇਰਕਾ ਡੇਅਰੀ ਵੀ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਖਾਲੀ ਵੇਖੇ ਗਏ। ਸ਼ਹਿਰ ਅੰਦਰ ਨਾ ਤਾਂ ਕੋਈ ਨਾਕੇਬੰਦੀ ਹੋਈ ਤੇ ਨਾ ਹੀ ਕਿਸੇ ਵੀ ਗੱਡੀ, ਬੱਸ ਦੀ ਤਲਾਸ਼ੀ ਲਈ ਗਈ। ਸ਼ਹਿਰ ਨਿਵਾਸੀਆਂ ਅਨੁਸਾਰ ਪੱਟੀ ਪੁਲਸ ਮਾਡ਼ੀ ਕਾਰਗੁਜ਼ਾਰੀ ਕਰਕੇ ਪੱਟੀ ਸ਼ਹਿਰ ਅੰਦਰ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
 


Related News