ਸੰਸਦ ਮੈਂਬਰ ਗੁਰਜੀਤ ਔਜਲਾ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਬੈਠਕ

Wednesday, Jul 29, 2020 - 01:56 AM (IST)

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਬੈਠਕ

ਅੰਮ੍ਰਿਤਸਰ- ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਮੰਗਲਵਾਰ ਨੂੰ ਆਪਣੇ ਅਧਿਕਾਰੀਆਂ ਸਮੇਤ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਕ ਬੈਠਕ ਕੀਤੀ। ਇਸ ਬੈਠਕ 'ਚ ਅੰਮ੍ਰਿਤਸਰ ਦੇ ਵੱਲਾ ਬ੍ਰਿਜ ਦੇ ਕਾਰਜ, ਜੋੜਾ ਫਾਟਕ ਅੰਡਰ ਪਾਸ ਬ੍ਰਿਜ ਦੇ ਕਾਰਜਾਂ ਤੋਂ ਇਲਾਵਾ ਹੋਰ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਲੈ ਕੇ ਚਰਚਾ ਕੀਤੀ ਗਈ।
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਮਾਮਲੇ 'ਚ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਹਲਕਾ ਈਸਟ 'ਚ ਵਿਕਾਸ ਦੇ ਕਾਰਜ ਕਾਫੀ ਤੇਜ਼ੀ ਨਾਲ ਚੱਲ ਰਹੇ ਹਨ। ਵੱਲਾ ਬ੍ਰਿਜ ਅਤੇ ਜੋੜਾ ਫਾਟਕ ਅੰਡਰ ਪਾਸ ਬ੍ਰਿਜ ਵੀ ਈਸਟ ਹਲਕੇ 'ਚ ਹੀ ਆਉਂਦੇ ਹਨ। ਔਜਲਾ ਨੇ ਕਿਹਾ ਕਿ ਇਹ ਸਿਰਫ ਇਕ ਕਮਿਊਨੀਕੇਸ਼ਨ ਫਾਂਸਲਾ ਲੱਗਦਾ ਹੈ। ਇਕ ਸੰਸਦ ਮੈਂਬਰ ਹੋਣ ਦੇ ਨਾਅਤੇ ਉਨ੍ਹਾਂ ਦੀ ਪੂਰੇ ਅੰਮ੍ਰਿਤਸਰ ਦੇ ਹਲਕਿਆਂ ਦਾ ਧਿਆਨ ਰੱਖਣਾ ਜ਼ਿੰਮੇਵਾਰੀ ਹੈ। ਇਸ ਲਈ ਉਨ੍ਹਾਂ ਨੇ ਇੰਮਪਰੂਵਮੈਂਟ ਟਰਸੱਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਕਿਹਾ ਹੈ ਕਿ ਉਹ ਹਰ ਹਲਕੇ ਦੇ ਕਾਰਜਾਂ ਦੀ ਜਾਣਕਾਰੀ ਸੰਬੰਧਿਤ ਵਿਧਾਇਕਾਂ ਨੂੰ ਜ਼ਰੂਰ ਦੇਣ ਤਾਂ ਜੋ ਕੋਈ ਕੰਮਿਊਨਿਕੇਸ਼ਨ ਗੈਪ ਨਾ ਰਹੇ। ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਟਰਸੱਟ ਵਲੋਂ ਵਿਕਾਸ ਕਾਰਜ ਹਰ ਹਲਕੇ 'ਚ ਕੀਤੇ ਜਾ ਰਹੇ ਹਨ। ਈਸਟ ਹਲਕੇ 'ਚ 20 ਕਰੋੜ ਰੁਪਏ ਦੇ ਕਰੀਬ ਦੇ ਵਿਕਾਸ ਕਾਰਜਾਂ ਦੇ ਟੈਂਡਰ  ਲਗਾਏ ਗਏ ਹਨ ਅਤੇ ਸਾਰੇ ਹਲਕਿਆਂ 'ਚ ਕਰੋੜਾਂ ਦੇ ਟੈਂਡਰ ਟਰੱਸਟ ਨੇ ਲਗਾਏ ਹਨ।


author

Deepak Kumar

Content Editor

Related News