ਕੇਂਦਰੀ ਜੇਲ੍ਹ ''ਚੋਂ 16 ਮੋਬਾਈਲ ਸਮੇਤ ਬਰਾਮਦ ਹੋਇਆ ਇਹ ਸਾਮਾਨ

Thursday, Dec 04, 2025 - 11:20 AM (IST)

ਕੇਂਦਰੀ ਜੇਲ੍ਹ ''ਚੋਂ 16 ਮੋਬਾਈਲ ਸਮੇਤ ਬਰਾਮਦ ਹੋਇਆ ਇਹ ਸਾਮਾਨ

ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਡੀ ਗਿਣਤੀ ਵਿਚ ਮੋਬਾਈਲ, ਸਿੰਮਾਂ, ਚਾਰਜ਼ਰ ਆਦਿ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਤਲਾਸ਼ੀ ਦੌਰਾਨ 2 ਟਚ ਸਕ੍ਰੀਨ ਮੋਬਾਈਲ, 11 ਕੀਪੈਡ ਮੋਬਾਈਲ, 1 ਚਾਰਜ਼ਰ ਅਤੇ 1 ਡਾਟਾ ਕੇਬਲ ਲਵਾਰਿਸ ਹਾਲਤ ਵਿਚ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 2, 3, 4 ਤੇ 5 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ

ਇਸੇ ਤਰ੍ਹਾਂ ਚੈਕਿੰਗ ਦੌਰਾਨ ਜੇਲ੍ਹ ਵਿਚ ਬੰਦ ਗੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਨਾਰਲੀ ਅਤੇ ਜਸਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸੇਖਾ ਭੈਣੀ ਕੋਲੋਂ 1 ਟਚ ਸਕ੍ਰੀਨ ਮੋਬਾਈਲ, 1 ਕੀਪੈਡ ਮੋਬਾਈਲ ਅਤੇ ਇਕ ਸਿੰਮ ਬਰਾਮਦ ਕੀਤੀ ਗਈ ਹੈ ਜਦਕਿ ਹਵਾਲਾਤੀ ਧਰਮਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜੀਵਨ ਨਗਰ ਕੋਲੋਂ ਇਕ ਕੀਪੈਡ ਮੋਬਾਈਲ ਸਮੇਤ ਇਕ ਸਿੰਮ ਬਰਾਮਦ ਹੋਈ ਹੈ। ਪੁਲਸ ਵੱਲੋਂ ਵੱਖ-ਵੱਖ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡ 'ਚ ਲਗਾਤਾਰ ਚੱਲ ਰਹੀ...

 


author

Shivani Bassan

Content Editor

Related News