ਬਹਿਰਾਮਪੁਰ ਵਿਖੇ ਹਾਰਡਵੇਅਰ ਸਟੋਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਨੁਕਸਾਨ
Thursday, Jan 15, 2026 - 10:31 AM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਬਹਿਰਾਮਪੁਰ ਵਿਖੇ ਰਾਕੇਸ਼ ਕੁਮਾਰ ਸਾਈ ਦਾ ਹਾਰਡਵੇਅਰ ਸਟੋਰ ਨੂੰ ਅਚਾਨਕ ਅੱਧੀ ਰਾਤ ਵੇਲੇ ਭਿਆਨਕ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਕਰੋੜਾਂ ਰੁਪਇਆ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ । ਜਾਣਕਾਰੀ ਅਨੁਸਾਰ ਕਰੀਬ ਰਾਤ ਢਾਈ ਵਜੇ ਦੁਕਾਨ ਦੇ ਅੰਦਰੋਂ ਜਦ ਧੂੰਆਂ ਨਿਕਲਿਆ ਤਾਂ ਆਲੇ ਦੁਆਲੇ ਘਰ ਵਾਲਿਆਂ ਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਜਦ ਉਸ ਨੇ ਆ ਕੇ ਵੇਖਿਆ ਤਾਂ ਅੱਗ ਕਾਫੀ ਤੇਜ਼ੀ ਨਾਲ ਅੰਦਰ ਫੈਲ ਚੁੱਕੀ ਹੋਈ ਸੀ, ਉਸ ਵੱਲੋਂ ਤੁਰੰਤ ਫਾਇਰ ਬਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਉਪਰੰਤ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ 25 ਦੇ ਕਰੀਬ ਗੱਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਸਵੇਰ ਤੱਕ ਅੱਗ 'ਤੇ ਕਾਬੂ ਨਹੀਂ ਸੀ ਪਾਇਆ ਗਿਆ। ਅੱਗ ਲੱਗਣ ਕਾਰਨ ਹਾਰਡਵੇਅਰ ਸਟੋਰ ਅੰਦਰ ਪਿਆ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਸਟੋਰ ਦੇ ਨਜ਼ਦੀਕੀ ਘਰਾਂ ਨੂੰ ਵੀ ਨੁਕਸਾਨ ਹੋਇਆ ਹੈ। ਉਧਰ ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਥਾਣਾ ਬਹਿਰਾਮਪੁਰ ਪੁਲਸ ਵੱਲੋਂ ਮੌਕੇ 'ਤੇ ਆ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
