ਰੇਲ ਗੱਡੀ ਤੋਂ ਡਿੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ

Tuesday, Nov 26, 2024 - 05:35 PM (IST)

ਰੇਲ ਗੱਡੀ ਤੋਂ ਡਿੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੇ ਤੋੜਿਆ ਦਮ

ਬਟਾਲਾ (ਸਾਹਿਲ)-ਰੇਲ ਗੱਡੀ ਤੋਂ ਡਿੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੇ ਦਮ ਤੋੜਨ ਦਾ ਸਮਾਚਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਸਦੀਕ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਨੌਸ਼ਹਿਰਾ ਮੱਝਾ ਸਿੰਘ, ਜੋ ਦਿੱਲੀ ਵਿਖੇ ਚਰਚ ਵਿਚ ਗਿਆ ਹੋਇਆ ਸੀ ਅਤੇ ਬੀਤੀ 11 ਨਵੰਬਰ ਦਿੱਲੀ ਤੋਂ ਰੇਲ ਗੱਡੀ ਰਾਹੀਂ ਵਾਪਸ ਆ ਰਿਹਾ ਸੀ। ਜਦੋਂ ਇਹ ਬਟਾਲਾ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਤੋਂ ਉੱਤਰਨ ਲੱਗਾ ਤਾਂ ਉੱਤਰਨ ਸਮੇਂ ਉਸ ਦਾ ਪੈਰ ਰੇਲ ਗੱਡੀ ’ਚ ਫਸ ਗਿਆ ਸੀ ਅਤੇ ਪਲੇਟਫਾਰਮ ’ਤੇ ਡਿੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਇਸ ਦਾ ਇਲਾਜ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ, ਜਿਥੇ ਇਲਾਜ ਦੌਰਾਨ ਬੀਤੇ ਕੱਲ੍ਹ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਇਹ ਦਮ ਤੋੜ ਗਿਆ।ਓਧਰ, ਰੇਲਵੇ ਪੁਲਸ ਚੌਕੀ ਬਟਾਲਾ ਦੇ ਐੱਸ. ਆਈ. ਗੁਰਨਾਮ ਸਿੰਘ ਅਤੇ ਏ. ਐੱਸ. ਆਈ. ਸਫੀ ਮਸੀਹ ਨੇ ਦੱਸਿਆ ਕਿ ਮ੍ਰਿਤਕ ਸਦੀਕ ਮਸੀਹ ਦੇ ਮੁੰਡੇ ਸਾਬਾ ਮਸੀਹ ਦੇ ਬਿਆਨ ’ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News