ਲੁੱਟ-ਖੋਹ ਕਰਨ ਵਾਲੇ 2 ਗ੍ਰਿਫਤਾਰ

Tuesday, Sep 04, 2018 - 02:24 AM (IST)

ਅੰਮ੍ਰਿਤਸਰ,   (ਸੰਜੀਵ)- ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਚੌਕੀ ਸਰਕਟ ਹਾਊਸ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿਚ ਸੋਨੂ ਸਿੰਘ ਉਰਫ ਕਾਲਾ ਵਾਸੀ ਗੁਰੂ ਨਾਨਕ ਪੁਰਾ ਅਤੇ ਮੁਸ਼ਤਾਕ ਅਲੀ ਵਾਸੀ ਸਰਵਾਲੀ ਸ਼ਾਮਿਲ ਹੈ। 
ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਇਕ ਚੋਰੀ ਕੀਤਾ ਗਿਆ ਮੋਬਾਇਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ। 
ਇਹ ਖੁਲਾਸਾ ਚੌਕੀ ਇੰਚਾਰਜ ਐੱਸ.ਆਈ. ਨਿਸ਼ਾਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ  ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੋਨੂ ਸਿੰਘ ਵੱਖ-ਵੱਖ ਖੇਤਰਾਂ ਵਿਚੋਂ  ਆਉਣ ਵਾਲੇ ਸ਼ਰਧਾਲੁੂਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਮੋਬਾਇਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਜਦੋਂ ਕਿ ਮੁਸ਼ਤਾਕ ਵੱਖ-ਵੱਖ ਖੇਤਰਾਂ ਤੋਂ ਵਾਹਨ ਚੋਰੀ ਕਰਦਾ ਅਤੇ ਫਰਜ਼ੀ ਦਸਤਾਵੇਜ਼ਾਂ  ਨਾਲ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚ ਦਿੰਦਾ। ਬਰਾਮਦ ਕੀਤੇ ਗਏ ਮੋਟਰਸਾਈਕਲ ’ਤੇ ਵੀ ਦੋਸ਼ੀ ਨੇ ਫਰਜ਼ੀ ਨੰਬਰ ਲਗਾ ਰੱਖਿਆ ਸੀ ਅਤੇ ਉਸ ਨੂੰ ਕਿਸੇ ਵਿਅਕਤੀ ਨੂੰ ਵੇਚਣ ਦੀ ਤਾਕ ਵਿਚ ਸੀ। ਪੁਲਸ ਨੇ ਦੋਨਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਰਿਮਾਂਡ ’ਤੇ ਲਿਆ ਹੈ। ਪੁਲਸ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।


Related News