ਲਾਕਡਾਊਨ ’ਚ ਬਜਾਜੀ, ਮੁਨਿਆਰੀ, ਬੂਟਸ਼ਾਪ, ਰੈਡੀਮੇਡ ਆਦਿ ਦੁਕਾਨਾਂ ਹੀ ਕਿਉਂ ਬੰਦ ਕਰਵਾਈਆਂ..?

05/06/2021 1:51:28 PM

ਤਰਨਤਾਰਨ (ਧਰਮ ਪੰਨੂੰ) - ਤਰਨਤਾਰਨ ਸ਼ਹਿਰ ਵਿਚ ਲਾਕਡਾਊਨ ਲੱਗਣ ’ਤੇ ਤਰਨਤਾਰਨ ਸ਼ਹਿਰ ਦੇ ਬਾਜ਼ਾਰਾਂ, ਸੜਕਾਂ ’ਤੇ ਸਥਿੱਤ ਦੁਕਾਨਾਂ 50 ਫੀਸਦੀ ਖੁੱਲ੍ਹੀਆਂ ਰਹੀਆਂ। ਸ਼ਾਮ 4 ਵਜੇ ਪੱਤਰਕਾਰ ਵਲੋਂ ਸ਼ਹਿਰ ਦਾ ਸਰਵੇਖਣ ’ਤੇ ਪਤਾ ਲੱਗਾ ਕਿ ਜੰਡਿਆਲਾ ਰੋਡ, ਸਰਹਾਲੀ ਰੋਡ, ਬਾਠ ਰੋਡ, ਤਹਿਸੀਲ ਬਾਜ਼ਾਰ, ਗਾਰਦ ਬਾਜ਼ਾਰ, ਅੱਡਾ ਬਾਜ਼ਾਰ, ਨੂਰਦੀ ਬਾਜ਼ਾਰ ਆਦਿ ਵਿੱਚ ਹਲਵਾਈਆਂ, ਕਰਿਆਨਾ, ਮੈਡੀਕਲ ਸਟੋਰ, ਹਾਡਵੇਅਰ, ਸ਼ਰਾਬ, ਠੇਕੇ, ਮੀਟ, ਮੱਛੀ, ਸਬਜ਼ੀਆਂ, ਫਲਾਂ ਦੀਆਂ ਦੁਕਾਨਾਂ ਤੇ ਰੇਹੜੀਆਂ, ਸਾਈਕਲ, ਪਨਸਾਰੀ, ਸ਼ਰਬਤ, ਕੋਲਡ ਡਰਿੰਕ, ਦੁੱਧ, ਡੇਅਰੀ, ਐਨਕਾਂ, ਮੋਟਰਸਾਈਕਲਾਂ, ਬਿਜਲੀ, ਸਕੂਟਰ, ਟਰੈਕਟਰ, ਕਾਰਾਂ ਦੀਆਂ ਵਰਕਸ਼ਾਪਾਂ, ਬੇਕਰੀ, ਸੈਨੇਟਰੀ, ਰੈਸਟੋਰੈਂਟ ਢਾਬੇ, ਕੀਟਨਾਸ਼ਕ, ਖਾਦਾਂ, ਬੀਜ, ਭੱਲੇ, ਗੋਲਗੱਪੇ, ਬੁੱਕਸ਼ਾਪ ਆਦਿ ਸੈਂਕੜੇ ਦੁਕਾਨਾਂ ਸ਼ਾਮ ਤੱਕ ਖੁੱਲ੍ਹੀਆਂ ਰਹੀਆਂ। 

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਇਸੇ ਸਮੇਂ ਤਹਿਸੀਲ ਬਾਜ਼ਾਰ, ਅੱਡਾ ਬਾਜ਼ਾਰ ਤੇ ਜੰਡਿਆਲਾ ਰੋਡ ’ਤੇ ਸਬਜ਼ੀ, ਰੈਡੀਮੇਡ, ਬੂਟਸ਼ਾਪ ਦੀਆਂ ਇਕੜ-ਦੁਕੜ ਦੁਕਾਨਾਂ ਖੁੱਲ੍ਹੀਆਂ ਵੇਖੀਆਂ ਗਈਆਂ। ਸਾਰਾ ਦਿਨ ਜੰਡਿਆਲਾ ਰੋਡ, ਸਰਹਾਲੀ ਰੋਡ, ਚਾਰ ਖੰਬਾ ਚੌਕ ’ਚ ਰੌਣਕਾਂ ਰਹੀਆਂ। ਲੋਕ ਇਸ ਤਰ੍ਹਾਂ ਦੇ ਨਰਮ ਲਾਕਡਾਊਨ ਤੋਂ ਹੈਰਾਨ ਤੇ ਪ੍ਰੇਸ਼ਾਨ ਹਨ ਕਿ ਬਹੁਤੀਆਂ ਦੁਕਾਨਾਂ ਦੀ ਖੁੱਲ੍ਹ ਦਿੱਤੀ ਹੈ। ਇਸ ਦੇ ਬਾਵਜੂਦ ਬਜਾਜੀ, ਰੈਡੀਮੇਡ, ਕੱਪੜੇ ਮੁਨਿਆਰੀ, ਬੂਟਸ਼ਾਪ, ਮੌਲ ਆਦਿ ’ਤੇ ਪਾਬੰਦੀ ਕਿਉਂ..? ਕੀ ਇੱਥੇ ਕੋਰੋਨਾ ਜ਼ਿਆਦਾ ਪੈਂਦਾ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਖੁੱਲ੍ਹੀਆਂ ਦੁਕਾਨਾਂ ’ਤੇ ਲੋਕਾਂ ਦੇ ਇਕੱਠੇ ਹੋਣ ’ਤੇ ਕੀ ਉੱਥੇ ਕੋਰੋਨਾ ਨਹੀਂ ਫੈਲਦਾ। ਇਹ ਸਰਾਸਰ ਇਨ੍ਹਾਂ ਦੁਕਾਨਦਾਰਾਂ, ਵਿਉਪਾਰੀਆਂ ਨਾਲ ਧੱਕਾ ਹੈ। ਜੇਕਰ ਇਸੇ ਤਰ੍ਹਾਂ ਰਿਹਾ ਤਾਂ ਇਹ ਲੋਕ ਸੜਕਾਂ ’ਤੇ ਆ ਕੇ ਪ੍ਰਦਰਸ਼ਨ ਕਰਨਗੇ। ਇਨ੍ਹਾਂ ਦੇ ਵੀ ਕਾਰੋਬਾਰ ਬੰਦ ਹੋਣ ’ਤੇ ਬੱਚੇ ਵਿਲਕਦੇ ਹਨ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ


rajwinder kaur

Content Editor

Related News