ਬਿਆਸ ਦਰਿਆ ਸਰਕੰਡਿਆਂ ਤੋਂ 16280 ਕਿਲੋ ਲਾਹਣ ਤੇ 198 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

Tuesday, Apr 21, 2026 - 05:16 PM (IST)

ਬਿਆਸ ਦਰਿਆ ਸਰਕੰਡਿਆਂ ਤੋਂ 16280 ਕਿਲੋ ਲਾਹਣ ਤੇ 198 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਗੁਰਦਾਸਪੁਰ (ਵਿਨੋਦ): ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਗੁਰਦਾਸਪੁਰ ਰੇਂਜ ਦੇ ਏ.ਸੀ. (ਆਬਕਾਰੀ) ਕਰਮਬੀਰ ਸਿੰਘ ਮਾਹਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗੁਰਦਾਸਪੁਰ-1 ਦੇ ਆਬਕਾਰੀ ਅਫ਼ਸਰ ਹੇਮੰਤ ਸ਼ਰਮਾ, ਆਬਕਾਰੀ ਇੰਸਪੈਕਟਰ ਪੰਕਜ ਮਹਾਜਨ (ਸਰਕਲ ਧਾਰੀਵਾਲ) ਅਤੇ ਆਬਕਾਰੀ ਇੰਸਪੈਕਟਰ ਕਸ਼ਮੀਰ ਸਿੰਘ (ਸਰਕਲ ਕਾਦੀਆਂ) ਐਕਸਾਈਜ ਇੰਸਪੈਕਟਰ ਗੁਰਦਾਸਪੁਰ ਦੀਪਕ ਦੀ ਨਿਗਰਾਨੀ ਹੇਠ ਗੁਰਦਾਸਪੁਰ ਪੁਲਸ ਨੇ ਹੁਸ਼ਿਆਰਪੁਰ ਆਬਕਾਰੀ ਰੇਂਜ, ਡੀ.ਐੱਸ.ਪੀ ਕੁਲਵੰਤ ਸਿੰਘ ਮਾਨ, ਐੱਸ.ਐੱਚਓ ਭੈਣੀ ਮੀਆਂ ਖਾਨ ਗੁਰਨਾਮ ਸਿੰਘ ਅਤੇ ਗੁਰਦਾਸਪੁਰ ਆਬਕਾਰੀ ਪੁਲਸ ਨਾਲ ਮਿਲ ਕੇ ਅੱਜ ਸਵੇਰੇ 6:00 ਵਜੇ ਬਿਆਸ ਦਰਿਆ ਦੇ ਮੰਡ ਖੇਤਰਾਂ ਵਿੱਚ ਆਬਕਾਰੀ ਸਰਕਲ ਗੁਰਦਾਸਪੁਰ ਦੇ ਪਿੰਡ ਮੌਜਪੁਰ, ਆਲਮਾ, ਨੂਨਾ ਬਰਕਤ, ਨਵੀਆਂ ਬਾਗੜੀਆਂ, ਪੁਰਾਣੀ ਬਾਗੜੀਆਂ, ਰਾਜਪੁਰ, ਭੈਣੀ ਪਾਸਵਾਲ, ਭੈਣੀ ਭੈਣੀ ਖਾਨ ਅਤੇ ਮਿਲਵਾਨ ਵਿੱਚ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਫੜੀ ਗਈ 60,00,00,000 ਕਰੋੜ ਦੀ ਹੈਰੋਇਨ, 5 ਮੁਲਜ਼ਮ ਗ੍ਰਿਫ਼ਤਾਰ

ਸਾਢੇ ਅੱਠ ਘੰਟੇ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ, ਬਿਆਸ ਦਰਿਆ ਦੇ ਕੰਢੇ ਦੇ ਪੂਰੇ ਮੰਡ ਖੇਤਰ ਦੀ ਤਲਾਸ਼ੀ ਲਈ ਗਈ, ਜਿੱਥੇ ਦੋ ਲੋਹੇ ਦੇ ਡਰੰਮਾਂ, ਚਾਰ ਸਿਲਵਰ ਦੇ ਬਾਇਲਰ, 12 ਟੀਨ ਅਤੇ 31 ਪਲਾਸਟਿਕ ਤਰਪਾਲਾਂ ਵਿੱਚੋਂ ਲਗਭਗ 16,280 ਕਿਲੋਗ੍ਰਾਮ ਲਾਹਣ, 2 ਨਾਜਾਇਜ਼ ਲਾਹਣ ਦੇ ਕੈਨ, 2 ਪਲਾਸਟਿਕ ਪਾਊਚ ਅਤੇ 9 ਪਲਾਸਟਿਕ ਪੈਪਸੀ ਦੀਆਂ ਬੋਤਲਾਂ ਜਿਨ੍ਹਾਂ ਵਿੱਚ 198 ਲੀਟਰ ਨਾਜਾਇਜ਼ ਸ਼ਰਾਬ ਸੀ, ਬਰਾਮਦ ਕੀਤੀਆਂ ਗਈਆਂ। ਬਰਾਮਦ ਕੀਤੀ ਗਈ ਸਮੱਗਰੀ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਕਿਉਂਕਿ ਇਹ ਮਨੁੱਖੀ ਖਪਤ ਲਈ ਬਹੁਤ ਖਤਰਨਾਕ ਸੀ।

ਇਹ ਵੀ ਪੜ੍ਹੋ- ਪੰਜਾਬ: Love marriage ਕਰਵਾਉਣ 'ਤੇ ਕੱਢ ਦਵਾਂਗੇ ਪਿੰਡੋਂ ਬਾਹਰ, ਪੰਚਾਇਤ ਦਾ ਸਖ਼ਤ ਫ਼ਰਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News