ਚੋਰ ਘਰ ਤੋਂ ਨਕਦੀ ਤੇ ਸਾਮਾਨ ਚੋਰੀ ਕਰਕੇ ਫਰਾਰ
Monday, Apr 13, 2026 - 06:05 PM (IST)
ਗੁਰਦਾਸਪੁਰ (ਵਿਨੋਦ): ਸਥਾਨਕ ਹਨੂੰਮਾਨ ਚੌਂਕ ’ਚ ਸਥਿਤ ਿੲਕ ਘਰ ਚੋਂ ਚੋਰ ਨਗਦੀ ਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਘਰ ਦੇ ਮਾਲਕ ਚਰਨਦਾਸ ਦੇ ਮੁਤਾਬਕ ਉਸ ਦੀ ਪਤਨੀ ਸਬਜੀ ਲੈਣ ਦੇ ਲਈ ਬਾਜ਼ਾਰ ਗਈ ਸੀ, ਜਦ ਉਹ ਘਰ ਵਾਪਸ ਆਈ ਤਾਂ ਵੇਖਿਆ ਕਿ ਘਰ ਦੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਗ੍ਰਨੇਡ ਹਮਲਾ ਕਰਨ ਵਾਲੇ 6 ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ
ਚੋਰ ਤਾਲੇ ਤੋੜ ਕੇ ਘਰ ਤੋਂ 10ਹਜ਼ਾਰ ਰੁਪਏ ਨਗਦੀ, ਐੱਲ.ਈ.ਡੀ ਅਤੇ ਮਿਕਸਰ ਚੋਰੀ ਕਰਕੇ ਲੈ ਗਏ।ਇਸ ਦੇ ਇਲਾਵਾ ਚੋਰ ਚੁੱਲੇ ਦੇ ਪੀਤਲ ਦੇ ਬਰਨਰ ਵੀ ਲੈ ਗਏ। ਉਸ ਨੇ ਦੱਸਿਆ ਕਿ ਉਹ ਸੋਡਾ ਵਾਟਰ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਇਹ ਪੈਸੇ ਆਪਣੇ ਮਾਲਿਕ ਤੋਂ ਅਡਵਾਂਸ ਲੈ ਕੇ ਘਰ ਵਿਚ ਰੱਖੇ ਸੀ। ਉੱਥੇ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਇਕ ਸ਼ੱਕੀ ਚੋਰ ਦੀ ਤਸਵੀਰ ਵੀ ਕੈਦ ਹੋਈ ਹੈ, ਜੋ ਨਸ਼ੇ ਦੀ ਹਾਲਤ ਵਿਚ ਝੂਮਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ਨੂੰ ਬਣਿਆ ਜਾ ਰਿਹਾ ਨਿਸ਼ਾਨਾ, ਤਰਨਤਾਰਨ ਦੇ ਇਸ ਸਕੂਲ 'ਚ...
