ਲਾਰੈਂਸ ਗਰੁੱਪ ਦਾ ਮੈਂਬਰ ਦੱਸ ਸ਼ਰਾਬ ਕਾਰੋਬਾਰੀਆਂ ਕੋਲੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ

Friday, Apr 17, 2026 - 01:04 PM (IST)

ਲਾਰੈਂਸ ਗਰੁੱਪ ਦਾ ਮੈਂਬਰ ਦੱਸ ਸ਼ਰਾਬ ਕਾਰੋਬਾਰੀਆਂ ਕੋਲੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ

ਬਟਾਲਾ (ਸਾਹਿਲ)- ਖੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸ ਕੇ ਸ਼ਰਾਬ ਕਾਰੋਬਾਰੀਆਂ ਕੋਲੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਖਿਲਾਫ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਬਿਆਨਕਰਤਾ ਗੁਰਿੰਦਰ ਸਿੰਘ ਉਰਫ ਸਾਬੀ ਪੁੱਤਰ ਹਰਦਿਆਲ ਸਿੰਘ ਵਾਸੀ ਕਿਲਾ ਲਾਲ ਸਿੰਘ ਨੇ ਲਿਖਵਾਇਆ ਹੈ ਕਿ ਬੀਤੇ ਕੱਲ ਉਸ ਨੂੰ ਸਵੇਰੇ ਸਵਾ 11 ਵਜੇ ਦੇ ਕਰੀਬ ਉਸਦੇ ਮੋਬਾਈਲ ’ਤੇ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈਰੀ ਦੱਸਦਿਆਂ ਕਿਹਾ ਕਿ ਤੂੰ ਤੇ ਤੇਰਾ ਭਾਈਵਾਲ ਰਣਦੀਪ ਸਿੰਘ ਉਰਫ ਰਿੰਪਲ ਸਾਨੂੰ 2 ਕਰੋੜ ਰੁਪਏ ਦੇਵੇ, ਨਹੀਂ ਤਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਗੋਲੀਆਂ ਮਾਰ ਦਿਆਂਗੇ। ਇਸ ਦੇ ਬਾਅਦ ਉਕਤ ਨੰਬਰ ਤੋਂ ਦੁਬਾਰਾ ਆਏ ਦੋ ਵੁਆਇਸ ਮੈਸੇਜਾਂ ਰਾਹੀਂ ਫਿਰ ਦੋ ਕਰੋੜ ਦੀ ਮੰਗ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ

ਉਕਤ ਬਿਆਨਕਰਤਾ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਸਾਡੀ ਫਰਮ ਦਾ ਬਟਾਲਾ, ਅੰਮ੍ਰਿਤਸਰ ਤੇ ਤਰਨਤਾਰਨ ਵਿਚ ਸ਼ਰਾਬ ਦਾ ਕਾਰੋਬਾਰ ਹੈ ਅਤੇ ਪਹਿਲਾਂ ਵੀ ਖਾਲਿਸਤਾਨੀ ਅੱਤਵਾਦੀ ਰਿੰਦਾ ਵਲੋਂ ਮੇਰੇ ਭਾਈਵਾਲ ਰਣਦੀਪ ਸਿੰਘ ਉਰਫ ਰਿੰਪਲ ਨੂੰ ਧਮਕੀਆਂ ਦੇ ਕੇ ਪੈਸੇ ਦੀ ਡਿਮਾਂਡ ਕੀਤੀ ਗਈ ਸੀ, ਜਿਸ ਸਬੰਧੀ ਅੰਮ੍ਰਿਤਸਰ ਵਿਖੇ ਉਸ ਨੇ ਐੱਫ.ਆਈ.ਆਰ ਦਰਜ ਕਰਵਾਈ ਸੀ। ਬਿਆਨਕਰਤਾ ਗੁਰਿੰਦਰ ਸਿੰਘ ਉਰਫ ਸਾਬੀ ਮੁਤਾਬਕ ਮੈਨੂੰ ਤੇ ਮੇਰੇ ਭਾਈਵਾਲ ਰਿੰਪਲ ਅਤੇ ਸਾਡੇ ਪਰਿਵਾਰਾਂ ਨੂੰ ਧਮਕੀਆਂ ਦੇਣ ਵਾਲਿਆਂ ਤੋਂ ਜਾਨ-ਮਾਲ ਦਾ ਖਤਰਾ ਹੈ। ਏ.ਐੱਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਕਿਲਾ ਲਾਲ ਸਿੰਘ ਵਿਖੇ ਹੈਰੀ ਬੌਂਸਰ ਅਤੇ ਨਾਮਾਲੂਮ ਖਿਲਾਫ ਬਣਦੀ ਧਾਰਾ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ ’ਚ ਤਾਪਮਾਨ 40 ਡਿਗਰੀ ਤੋਂ ਪਾਰ, ਸੜਕਾਂ ’ਤੇ ਪਸਰਿਆ ਸੰਨਾਟਾ, ਬਿਜਲੀ ਦੀ ਡਿਮਾਂਡ ਵਧੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News